
ਅੱਜਕੱਲ੍ਹ ਦੇ ਡਿਜੀਟਲ ਜੀਵਨ ਵਿੱਚ ਸਾਰਾ ਦਿਨ ਮੋਬਾਈਲ, ਲੈਪਟਾਪ ਅਤੇ ਟੀਵੀ ਸਕ੍ਰੀਨ ਦੇਖਣਾ ਆਮ ਹੋ ਗਿਆ ਹੈ, ਜਿਸ ਨਾਲ ਅੱਖਾਂ ਥੱਕ ਜਾਂਦੀਆਂ ਹਨ, ਜਲਣ, ਖੁਸ਼ਕੀ ਅਤੇ ਧੁੰਦਲੀ ਨਜ਼ਰ ਆਉਂਦੀ ਹੈ। ਲਗਾਤਾਰ ਸਕ੍ਰੀਨਾਂ ਵੱਲ ਦੇਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ‘ਤੇ ਤਣਾਅ ਪੈਂਦਾ ਹੈ, ਜਿਸ ਨਾਲ ਸਿਰ ਦਰਦ ਅਤੇ ਅੱਖਾਂ ਦਾ ਦਬਾਅ ਵੱਧ ਜਾਂਦਾ ਹੈ।




