टॉप न्यूज़

ਪੰਜਾਬ ਦੇ 6 ਜ਼ਿਲਿਆਂ ‘ਚ ਕੋਲਡ ਵੇਵ ਲਈ ਯੈਲੋ ਅਲਰਟ ਜਾਰੀ

ਵਧੇਗੀ ਠੰਢ

ਸ਼ੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਜਿਸ ਕਰਕੇ ਰੋਜ਼ਾਨਾ ਤਾਪਮਾਨ ਹੇਠਾਂ ਆ ਰਿਹਾ ਹੈ। ਪੰਜਾਬ ਦੇ 6 ਜ਼ਿਲਿਆਂ- ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਵਿੱਚ ਕੋਲਡ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ 48 ਘੰਟਿਆਂ ਦੌਰਾਨ ਰਾਜ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ। ਰਾਜ ਦਾ ਘੱਟੋ-ਘੱਟ ਤਾਪਮਾਨ ਆਮ ਤੋਂ 2.7 ਡਿਗਰੀ ਘੱਟ ਰਿਹਾ ਹੈ।

ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਰਾਜ ਦਾ ਵੱਧਤਮ ਤਾਪਮਾਨ 0.1 ਡਿਗਰੀ ਘਟਿਆ ਹੈ ਅਤੇ ਆਮ ਦੇ ਨੇੜੇ ਹੈ। ਸਾਰੇ ਸ਼ਹਿਰਾਂ ਦਾ ਤਾਪਮਾਨ, ਜੋ ਪਹਿਲਾਂ ਲਗਭਗ 30 ਡਿਗਰੀ ਦੇ ਨੇੜੇ ਸੀ, ਹੁਣ 26 ਤੋਂ 29 ਡਿਗਰੀ ਦਰਮਿਆਨ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਰਾਜ ਦਾ ਘੱਟੋ-ਘੱਟ ਤਾਪਮਾਨ 0.7 ਡਿਗਰੀ ਘਟਿਆ ਹੈ ਅਤੇ ਆਮ ਤੋਂ 2.7 ਡਿਗਰੀ ਤੱਕ ਘੱਟ ਹੈ।

ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.6 ਡਿਗਰੀ, ਲੁਧਿਆਣਾ 9 ਡਿਗਰੀ, ਪਟਿਆਲਾ 10.1 ਡਿਗਰੀ, ਬਠਿੰਡਾ 8 ਡਿਗਰੀ, ਗੁਰਦਾਸਪੁਰ 10 ਡਿਗਰੀ ਅਤੇ ਐਸਬੀਐਸ ਨਗਰ ਦਾ ਘੱਟੋ-ਘੱਟ ਤਾਪਮਾਨ 9.1 ਡਿਗਰੀ ਦਰਜ ਕੀਤਾ ਗਿਆ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!