
ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਹੋਰ ਵੱਧ ਗਈ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਹਾਲਾਤ ਹੋਰ ਖਰਾਬ ਹਨ। ਧੁੰਦ ਵੀ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਨਿਊਨਤਮ ਤਾਪਮਾਨ ਵਿੱਚ 0.3°C ਦੀ ਕਮੀ ਦਰਜ ਕੀਤੀ ਗਈ ਹੈ। ਇਹ ਸਧਾਰਣ ਤਾਪਮਾਨ ਤੋਂ 2.2°C ਘੱਟ ਹੈ। ਸਭ ਤੋਂ ਠੰਡਾ ਬਠਿੰਡਾ ਰਿਹਾ, ਜਿੱਥੇ ਨਿਊਨਤਮ ਤਾਪਮਾਨ 4°C ਮਾਪਿਆ ਗਿਆ। ਰਾਜ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ ਅਤੇ ਏਕਯੂਆਈ 100 ਤੋਂ ਵੱਧ ਦਰਜ ਕੀਤੀ ਗਈ ਹੈ।
ਚੰਡੀਗੜ੍ਹ ਅਤੇ ਪੰਜਾਬ ਦੀ ਹਵਾ ਪ੍ਰਦੂਸ਼ਿਤ
ਸਵੇਰੇ ਛੇ ਵਜੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 100 ਤੋਂ ਵੱਧ ਦਰਜ ਕੀਤਾ ਗਿਆ। ਅੰਕ ਇਸ ਤਰ੍ਹਾਂ ਹਨ:
ਅੰਮ੍ਰਿਤਸਰ: AQI 107
ਜਲੰਧਰ: AQI 136
ਖੰਨਾ: AQI 119
ਲੁਧਿਆਣਾ: AQI 136
ਮੰਡੀ ਗੋਬਿੰਦਗੜ੍ਹ: AQI 128
ਪਟਿਆਲਾ: AQI 146
ਰੂਪਨਗਰ: AQI 54
ਮੀਂਹ ਨੂੰ ਲੈ ਕੇ IMD ਦੀ ਭਵਿੱਖਬਾਣੀ
ਪੰਜਾਬ ਵਿੱਚ ਵੱਧ ਰਹੀ ਠੰਢ ਦੇ ਦਰਮਿਆਨ ਵਰਖਾ ਨੂੰ ਲੈ ਕੇ ਅਪਡੇਟ ਸਾਹਮਣੇ ਆਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਅਖੀਰ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਪੰਜਾਬ ‘ਚ ਮੀਂਹ ਪੈ ਸਕਦਾ ਹੈ। ਵਰਖਾ ਹੋਣ ਤੋਂ ਬਾਅਦ ਰਾਜ ‘ਚ AQI ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
EDITED BY- HARLEEN KAUR




