टॉप न्यूज़

ਦਸੰਬਰ ‘ਚ ਛੁੱਟੀਆਂ ਦੀ ਭਰਮਾਰ, ਇੰਨੇ ਦਿਨ ਬੰਦ ਰਹਿਣਗੇ ਸਕੂਲ

ਬੱਚਿਆਂ ਦੀਆਂ ਲੱਗੀਆਂ ਮੌਜਾਂ

ਨਵੰਬਰ ਮਹੀਨਾ ਬੱਚਿਆਂ ਦੇ ਲਈ ਛੁੱਟੀਆਂ ਦੇ ਪੱਖ ਤੋਂ ਕਾਫੀ ਵਧੀਆ ਰਿਹਾ ਸੀ, ਪਿਛਲੇ ਮਹੀਨੇ ਕਈ ਛੁੱਟੀਆਂ ਆਈਆਂ, ਜਿਸ ਕਰਕੇ ਬੱਚਿਆਂ ਦੀਆਂ ਮੌਜਾਂ ਰਹੀਆਂ। ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਸਾਲ 2025 ਵੀ ਆਪਣੇ ਅਖੀਰਲੇ ਮਹੀਨੇ ਦੇ ਪ੍ਰਵੇਸ਼ ਵਿੱਚ ਹੈ। ਆਓ ਜਾਣਦੇ ਹਾਂ ਇਸ ਮਹੀਨੇ ਕਦੋਂ-ਕਦੋਂ ਛੁੱਟੀ ਰਹੇਗੀ।

ਦਸੰਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਠੰਢ ਪਹਿਲਾਂ ਹੀ ਆਪਣਾ ਕਹਿਰ ਦਿਖਾਉਣ ਲੱਗ ਪਈ ਹੈ। ਇਸੇ ਨਾਲ ਪੰਜਾਬ ‘ਚ ਬੱਚਿਆਂ ਲਈ ਛੁੱਟੀਆਂ ਦੀ ਬਹੁਤਾਤ ਆਉਣ ਵਾਲੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸੰਬਰ ਦੇ ਆਖ਼ਰੀ ਹਫ਼ਤੇ ‘ਚ ਵਿੰਟਰ ਬ੍ਰੇਕ ਰੱਖੀ ਜਾਂਦੀ ਹੈ, ਜਿਸ ਦੇ ਨਾਲ ਹੋਰ ਕਈ ਤਿਉਹਾਰ ਅਤੇ ਰਵਾਇਤੀ ਛੁੱਟੀਆਂ ਵੀ ਪੈ ਰਹੀਆਂ ਹਨ। ਇਸ ਮਹੀਨੇ 7 ਦਸੰਬਰ (ਐਤਵਾਰ), 13 ਦਸੰਬਰ (ਦੂਜਾ ਸ਼ਨੀਵਾਰ), 14 ਦਸੰਬਰ (ਐਤਵਾਰ), 21 ਦਸੰਬਰ (ਐਤਵਾਰ) ਦੀ ਛੁੱਟੀ ਰਹੇਗੀ। 25 ਦਸੰਬਰ ਨੂੰ ਕ੍ਰਿਸਮਸ ਹੈ, ਜਦਕਿ 25 ਅਤੇ 26 ਦਸੰਬਰ ਨੂੰ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਰਾਖਵੀਂ ਛੁੱਟੀਆਂ ਹੋਣਗੀਆਂ।

27 ਦਸੰਬਰ ਨੂੰ ਵੀ ਸ਼ਹੀਦੀ ਸਭਾ ਕਾਰਨ ਛੁੱਟੀ ਰਹੇਗੀ, ਅਤੇ 28 ਦਸੰਬਰ (ਐਤਵਾਰ) ਨੂੰ ਵੀ ਹਫਤਾਵਾਰ ਛੁੱਟੀ ਰਹੇਗੀ। ਆਮ ਤੌਰ ‘ਤੇ ਪੰਜਾਬ ਵਿੱਚ 25 ਦਸੰਬਰ ਤੋਂ ਇੱਕ ਹਫ਼ਤੇ ਦੀ ਵਿੰਟਰ ਬ੍ਰੇਕ ਸ਼ੁਰੂ ਹੋ ਜਾਂਦੀ ਹੈ, ਪਰ ਠੰਢ ਵੱਧਣ ਕਰਕੇ ਇਸ ਸਾਲ ਇਹ ਐਲਾਨ ਹੋਰ ਵੀ ਪਹਿਲਾਂ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ, ਦਸੰਬਰ ਮਹੀਨਾ ਬੱਚਿਆਂ ਲਈ ਛੁੱਟੀਆਂ ਨਾਲ ਭਰਪੂਰ ਰਹਿਣ ਵਾਲਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!