ਪੰਜਾਬ ‘ਚ ਡੇਅਰੀ ਮਾਲਕਾਂ ਨੂੰ ਝਟਕਾ
25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ, ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ

ਪੰਜਾਬ ਦੇ ਡੇਅਰੀ ਫਾਰਮ ਮਾਲਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪਿਛਲੇ ਇੱਕ ਦਹਾਕੇ ਤੋਂ ਪਟਿਆਲਾ ਸ਼ਹਿਰ ਤੋਂ ਡੇਅਰੀਆਂ ਨੂੰ ਤਬਦੀਲ ਸ਼ਿਫਟ ਕਰਨ ਦੀ ਯੋਜਨਾ ਹੁਣ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਨਗਰ ਨਿਗਮ ਨੇ ਡੇਅਰੀਆਂ ਨੂੰ ਨਿਗਮ ਦੀ ਹੱਦ ਤੋਂ ਬਾਹਰ ਬਣਾਏ ਗਏ ਡੇਅਰੀ ਫਾਰਮ ਵਿੱਚ ਸ਼ਿਫਟ +ਕਰਨ ਦੀ ਯੋਜਨਾ ਤਿਆਰ ਕੀਤੀ ਹੈ, ਅਤੇ ਇਸ ਸਬੰਧ ਵਿੱਚ ਜਲਦੀ ਹੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਇਸ ਸਬੰਧ ਵਿੱਚ ਨਿਗਮ ਦੀਆਂ ਸਾਰੀਆਂ ਸ਼ਾਖਾਵਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਨਿਗਮ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਸ਼ਹਿਰ ਦੀਆਂ ਹੱਦਾਂ ਅੰਦਰ ਸਥਿਤ ਸਾਰੀਆਂ ਡੇਅਰੀਆਂ ਨੂੰ 25 ਦਸੰਬਰ ਤੱਕ ਨਗਰ ਨਿਗਮ ਦੀ ਹੱਦ ਤੋਂ ਬਾਹਰ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਡੇਅਰੀ ਮਾਲਕਾਂ ਨੂੰ ਨਿਰਧਾਰਤ ਮਿਤੀ ਤੱਕ ਆਪਣੀਆਂ ਡੇਅਰੀਆਂ ਨੂੰ ਬਾਹਰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਅਤੇ ਸਮਾਂ ਦਿੱਤਾ ਜਾ ਰਿਹਾ ਹੈ।
ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਡੇਅਰੀ ਮਾਲਕ 30 ਦਸੰਬਰ ਤੱਕ ਆਪਣੀਆਂ ਡੇਅਰੀਆਂ ਨੂੰ ਤਬਦੀਲ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਨਗਰ ਨਿਗਮ ਕਾਨੂੰਨੀ ਕਾਰਵਾਈ ਕਰੇਗਾ, ਜਿਸ ਵਿੱਚ ਉਨ੍ਹਾਂ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਤੁਰੰਤ ਕੱਟਣੇ ਸ਼ਾਮਲ ਹਨ। ਵਿਧਾਇਕ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਮੀਟਿੰਗ ਵਿੱਚ ਮੌਜੂਦ ਸਨ।
EDITED BY- HARLEEN KAUR


