टॉप न्यूज़

ਪੰਜਾਬ ਵਾਸੀਆਂ ਦੇਣ ਧਿਆਨ, ਲੱਗੀਆਂ ਨਵੀਆਂ ਪਾਬੰਦੀਆਂ

ਪ੍ਰਸ਼ਾਸਨ ਹੋਇਆ ਸਖਤ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇੰਡੀਆਨ ਸਿਵਿਲ ਸਿਕਿਊਰਟੀ ਕੋਡ ਦੇ ਤਹਿਤ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਮੁਤਾਬਕ- ਜ਼ਿਲ੍ਹੇ ਦੇ ਮੈਰਿਜ ਪੈਲਸ/ਰਿਸੋਰਟ, ਮੇਲੇ, ਧਾਰਮਿਕ ਥਾਂਵਾਂ, ਜੁਲੂਸ, ਬਾਰਾਤਾਂ, ਵਿਆਹ ਸਮਾਰੋਹ, ਹੋਰ ਕਿਸੇ ਵੀ ਇਵੈਂਟ/ਸਰਕਾਰੀ ਸਮਾਗਮ ਅਤੇ ਸਿੱਖਿਆ ਸੰਸਥਾਵਾਂ ਵਿੱਚ ਹਥਿਆਰ ਲਿਜਾਣਾ ਜਾਂ ਦਿਖਾਉਣਾ ਪੂਰੀ ਤਰ੍ਹਾਂ ਮਨ੍ਹਾਂ ਹੈ।

ਇਸਦੇ ਨਾਲ ਹੀ ਹਥਿਆਰਾਂ ਦੀ ਨਿੱਜੀ ਤੌਰ ‘ਤੇ ਪ੍ਰਦਰਸ਼ਨੀ ਜਾਂ ਸੋਸ਼ਲ ਮੀਡੀਆ ‘ਤੇ ਦਿੱਖਾਵਾ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।ਇਹ ਹੁਕਮ ਫੌਰੀ ਤੌਰ ‘ਤੇ ਲਾਗੂ ਕਰ ਦਿੱਤਾ ਗਿਆ ਹੈ।

ਇੱਕ ਹੋਰ ਆਦੇਸ਼ ਵਿੱਚ, ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੰਜ ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਪਬਲਿਕ ਜਗ੍ਹਾਵਾਂ ਉੱਤੇ ਨਾਅਰੇ ਲਗਾਉਣ/ਭੜਕਾਊ ਭਾਸ਼ਣ ਦੇਣ, ਬਿਨਾਂ ਇਜਾਜ਼ਤ ਦੇ ਜੁਲੂਸ/ਮੀਟਿੰਗ/ਰੈਲੀ ਨਿਕਾਲਣ ਉੱਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਹਾਲਾਤਾਂ ਵਿੱਚ ਸਬ-ਡਵੀਜ਼ਨਲ ਮੈਜਿਸਟ੍ਰੇਟ ਤੋਂ ਪਹਿਲਾਂ ਇਜਾਜ਼ਤ ਲੈ ਕੇ ਪਬਲਿਕ ਮੀਟਿੰਗ, ਜੁਲੂਸ ਜਾਂ ਰੈਲੀ ਕੀਤੀ ਜਾ ਸਕਦੀ ਹੈ। ਇਹ ਆਦੇਸ਼ ਆਰਮੀ ਦੀ ਵਰਦੀ ਵਿੱਚ ਪੁਲਿਸ/ਮਿਲਟਰੀ ਦੇ ਜਵਾਨਾਂ, ਡਿਊਟੀ ਉੱਤੇ ਤਾਇਨਾਤ ਕਿਸੇ ਹੋਰ ਸਰਕਾਰੀ ਕਰਮਚਾਰੀ ਅਤੇ ਸ਼ਾਦੀ/ਵਿਆਹ/ਸ਼ੋਕ ਸਭਾ/ਧਾਰਮਿਕ ਜਗ੍ਹਾਵਾਂ/ਸੰਸਥਾਵਾਂ ਦੇ ਅੰਦਰ ਪਰਮਾਤਮਾ ਅਤੇ ਅਕਾਲ ਪੁਰਖ ਦੀ ਸਤੁਤੀ ਸ਼ਬਦ ਕੀਰਤਨ ਕਰਨ ਉੱਤੇ ਲਾਗੂ ਨਹੀਂ ਹੋਵੇਗਾ।

ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ, ਜ਼ਿਲ੍ਹੇ ਦੇ ਪੈਟਰੋਲ ਪੰਪਾਂ ਦੇ ਮੈਨੇਜਰਾਂ ਅਤੇ ਮਾਲਕਾਂ ਨੂੰ ਆਪਣੇ ਪੈਟਰੋਲ ਪੰਪਾਂ ਅਤੇ ਬੈਂਕਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਾਜ਼ਮੀ ਕਰ ਦਿੱਤੇ ਗਏ ਹਨ। ਕੈਮਰਿਆਂ ਦੀ ਘੱਟੋ-ਘੱਟ 7 ਦਿਨ ਦੀ ਰਿਕਾਰਡਿੰਗ ਸਮਰੱਥਾ ਹੋਣੀ ਚਾਹੀਦੀ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!