टॉप न्यूज़

ਲੁਧਿਆਣਾ ‘ਚ ਹਵਾਲਾਤੀ ਫਰਾਰ

ਮੁਲਾਜ਼ਮਾਂ ਨੂੰ ਪਈਆਂ ਭਾਜੜਾਂ

ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਆਇਆ ਹੈ, ਜੀ ਹਾਂ ਕੁੱਝ ਦਿਨ ਪਹਿਲਾਂ ਵੀ ਇੱਕ ਕੈਦੀ ਪੁਲਿਸ ਵਾਲੇ ਨੂੰ ਧੱਕਾ ਦੇ ਕੇ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਮੁੜ ਤੋਂ ਇੱਕ ਹੋਰ ਨਵੀਂ ਘਟਨਾ ਸਾਹਮਣੇ ਆਈ ਹੈ ਜਿੱਥੇ ਹਵਾਲਾਤੀ ਵੱਲੋਂ ਚਲਾਕੀ ਦਿਖਾ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਕਰਵਾਉਣ ਲਈ ਲੈ ਕੇ ਆ ਰਹੇ ਪੁਲਿਸ ਕਰਮੀ ਨੂੰ ਧੱਕਾ ਦੇ ਕੇ ਹਵਾਲਾਤੀ ਫਰਾਰ ਹੋ ਗਿਆ। ਦੋਸ਼ੀ ਹਥਕੜੀਆਂ ਸਮੇਤ ਹੀ ਭੱਜਣ ਵਿੱਚ ਕਾਮਯਾਬ ਹੋਇਆ। ਥਾਣਾ ਟਿੱਬਾ ਦੀ ਪੁਲਿਸ ਟੀਮ ਲਗਾਤਾਰ ਰੇਡ ਕਰਕੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਹਵਾਲਾਤੀ ਪੁਲਿਸ ਦੀ ਲਾਪਰਵਾਹੀ ਕਾਰਨ ਫਰਾਰ ਹੋਇਆ ਹੋਵੇ। ਅਕਸਰ ਅਜਿਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵੇਲੇ ਪੁਲਿਸ ਫਰਾਰ ਹਵਾਲਾਤੀ ਦੀ ਤਲਾਸ਼ ਕਰ ਰਹੀ ਹੈ। ਦੋਸ਼ੀ ‘ਤੇ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਥਾਣਾ ਡਿਵੀਜ਼ਨ ਨੰਬਰ 2 ਵਿੱਚ ਵੀ 2022 ਵਿੱਚ IPC ਧਾਰਾ 389, 411, 201 ਤਹਿਤ ਕੇਸ ਦਰਜ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!