टॉप न्यूज़

8 ਜ਼ਿਲ੍ਹਿਆਂ ‘ਚ ਸ਼ੀਤ ਲਹਿਰ ਦਾ ਅਲਰਟ

3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪਹੁੰਚਿਆ

ਪੰਜਾਬ ‘ਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ  ਦੇਸ਼ ਭਰ ਵਿਚ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ ‘ਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ ਰੰਗ ਵਿਖਾ ਰਹੀਆਂ ਹਨ।
ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 3 ਸ਼ਹਿਰਾਂ ‘ਚ ਸਿਰਫ਼ 3 ਡਿਗਰੀ ਤਾਪਮਾਨ ਆ ਗਿਆ ਹੈ। ਆਦਮਪੁਰ ਵਿਚ ਘੱਟ-ਘੱਟ ਤਾਪਮਾਨ 3 ਡਿਗਰੀ, ਫਰੀਦਕੋਟ ‘ਚ ਘੱਟੋ ਘਟ ਤਾਪਮਾਨ 3.2 ਡਿਗਰੀ ਅਤੇ ਬਠਿੰਡਾ ਵਿਚ 3.8 ਡਿਗਰੀ ਰਿਹਾ। ਸੂਬੇ ਵਿਚ ਵੱਧ ਤੋਂ ਵਧ ਤਾਪਮਾਨ ਪਟਿਆਲਾ ‘ਚ 23.6 ਡਿਗਰੀ ਰਿਹਾ ਜਦਕਿ ਇਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਸਿਖਰ ‘ਤੇ ਸੀ।
ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸਰਦੀ ਲਈ ਯੈਲੋ ਅਲਰਟ ਜਾਰੀ ਹੈ। ਧੁੰਦ ਵੀ ਛਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ ਅਤੇ ਮੌਸਮ ਸੁੱਕਾ ਰਹੇਗਾ। ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕਾ ਜਾਂ ਮਧਮ ਧੁੰਦ ਪੈ ਸਕਦੀ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਤੇਜ਼ ਠੰਡ ਅਤੇ ਸ਼ੀਤ ਲਹਿਰ ਦੇ ਦੌਰਾਨ ਖ਼ਾਸ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਤਾਪਮਾਨ ਲਗਾਤਾਰ ਘਟਣ ਕਾਰਨ ਬੱਚੇ, ਬਜ਼ੁਰਗ, ਗਰਭਾਸ਼ੀ ਮਹਿਲਾਵਾਂ ਅਤੇ ਦਿਲ-ਫੇਫੜਿਆਂ ਦੀ ਬਿਮਾਰੀ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।
ਇਸ ਲਈ ਘਰ ਤੋਂ ਬਾਹਰ ਨਿਕਲਣ ਵੇਲੇ ਗਰਮ ਕੱਪੜੇ, ਕੈਪ, ਦਸਤਾਨੇ ਅਤੇ ਮੋਜ਼ੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ, ਸਰੀਰ ਨੂੰ ਗਰਮ ਰੱਖਣ ਲਈ ਗਰਮ ਪਾਣੀ, ਸੂਪ ਅਤੇ ਗਰਮ ਭੋਜਨ ਲੈਣਾ ਲਾਭਦਾਇਕ ਹੈ। ਠੰਡੇ ਹਵਾਵਾਂ ਵਿਚ ਲੰਮਾ ਸਮਾਂ ਨਾ ਬਿਤਾਉਣ ਅਤੇ ਸਵੇਰੇ-ਸ਼ਾਮ ਬਿਨਾਂ ਲੋੜ ਬਾਹਰ ਜਾਣ ਤੋਂ ਬਚਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!