
ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਕੁਝ ਲੱਛਣ ਅਕਸਰ ਦਿਖਦੇ ਹਨ, ਪਰ ਲੋਕ ਇਹਨਾਂ ਨੂੰ ਆਮ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਜੇ ਤੁਸੀਂ ਸਮੇਂ ‘ਤੇ ਇਹ ਲੱਛਣ ਸਮਝ ਲਵੋ, ਤਾਂ ਜਾਨ ਬਚਾਈ ਜਾ ਸਕਦੀ ਹੈ। ਚਲੋ ਜਾਣਦੇ ਹਾਂ – ਸਾਇਲੈਂਟ ਹਾਰਟ ਅਟੈਕ ਕੀ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ।
ਸਾਇਲੈਂਟ ਹਾਰਟ ਅਟੈਕ ਕੀ ਹੈ?
ਸਾਇਲੈਂਟ ਹਾਰਟ ਅਟੈਕ ਵਿੱਚ ਛਾਤੀ ਦਾ ਦਰਦ, ਜਲਨ ਜਾਂ ਸਾਂਹ ਫੁੱਲਣਾ ਵਰਗੇ ਆਮ ਹਾਰਟ ਅਟੈਕ ਵਾਲੇ ਲੱਛਣ ਨਹੀਂ ਹੁੰਦੇ। ਇਸਦੇ ਲੱਛਣ ਬਹੁਤ ਹੀ ਸਧਾਰਣ ਤੇ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਅਕਸਰ ਪੇਟ ਦੀ ਤਕਲੀਫ਼ ਜਾਂ ਗਲਤ ਖਾਣ-ਪੀਣ ਦਾ ਨਤੀਜਾ ਸਮਝ ਕੇ ਅਣਦੇਖਾ ਕਰ ਦਿੰਦੇ ਹਨ।
ਪਰ ਇਹ ਦਿਲ ਲਈ ਬਹੁਤ ਖਤਰਨਾਕ ਹੁੰਦਾ ਹੈ। ਅਚਾਨਕ ਹੀ ਦਿਲ ਤੱਕ ਖੂਨ ਪਹੁੰਚਣਾ ਰੁਕ ਜਾਂਦਾ ਹੈ। ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਹੈ, ਤੁਰੰਤ ਸਾਇਲੈਂਟ ਹਾਰਟ ਅਟੈਕ ਆ ਸਕਦਾ ਹੈ ਅਤੇ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ।
ਲੱਛਣ ਕੀ ਹੁੰਦੇ ਹਨ?
ਛਾਤੀ ਵਿੱਚ ਭਾਰੀਪਣ ਜਾਂ ਬੇਚੈਨੀ
ਅਕਸਰ ਲੋਕ ਛਾਤੀ ਵਿੱਚ ਭਾਰੇਪਣ ਨੂੰ ਅਣਦੇਖਾ ਕਰ ਦਿੰਦੇ ਹਨ। ਜੇ ਤੁਹਾਨੂੰ ਉਠਦੇ-ਬੈਠਦੇ ਜਾਂ ਤੁਰਦੇ ਸਮੇਂ ਛਾਤੀ ਭਾਰੀ ਲੱਗਦੀ ਹੈ ਜਾਂ ਬੇਚੈਨੀ ਹੁੰਦੀ ਹੈ, ਤਾਂ ਡਾਕਟਰ ਨਾਲ ਜ਼ਰੂਰ ਮਿਲੋ। ਇਸ ਦੌਰਾਨ ਸਾਂਹ ਲੈਣ ਵਿੱਚ ਦਿੱਕਤ ਜਾਂ ਸਾਂਹ ਫੁੱਲਣਾ ਵੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਇਸਨੂੰ ਸਿਰਫ਼ ਗੈਸ ਸਮਝ ਲੈਂਦੇ ਹਨ।
ਗੈਸ, ਡਕਾਰ ਅਤੇ ਜਕੜਨ
ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਪੇਟ ਵਿੱਚ ਗੈਸ ਬਣਨੀ, ਤੇਜ਼ ਡਕਾਰ ਆਉਣੀਆਂ, ਛਾਤੀ ਵਿੱਚ ਜਕੜਨ ਮਹਿਸੂਸ ਹੋਣਾ-ਇਹ ਵੀ ਸਾਇਲੈਂਟ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਜੇ ਇਹ ਲੱਛਣ ਰੋਜ਼ ਨਜ਼ਰ ਆ ਰਹੇ ਹਨ, ਤਾਂ ਫੌਰਨ ਡਾਕਟਰ ਦੀ ਸਲਾਹ ਲਓ।
ਚੱਕਰ, ਉਲਟੀ, ਮਤਲੀ ਅਤੇ ਚਿੰਤਾ
ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਚੱਕਰ ਆਉਣ, ਉਲਟੀ-ਮਤਲੀ, ਐਂਜ਼ਾਇਟੀ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਕੰਮ ਕਰਦੇ ਸਮੇਂ ਕਮਜ਼ੋਰੀ ਜਾਂ ਵੱਧ ਥਕਾਵਟ ਮਹਿਸੂਸ ਹੁੰਦੀ ਹੈ। ਲੋਕ ਇਸਨੂੰ ਹੀਮੋਗਲੋਬਿਨ ਜਾਂ ਵਿਟਾਮਿਨ ਦੀ ਘਾਟ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਪਰ ਜੇ ਇਹ ਲੱਛਣ ਰੋਜ਼ ਦਿਖਣ, ਤਾਂ ਇਹ ਆਮ ਗੱਲ ਨਹੀਂ ਹੈ।
ਕਿਨ੍ਹਾਂ ਨੂੰ ਵੱਧ ਖਤਰਾ ਹੁੰਦਾ ਹੈ?
ਸਾਇਲੈਂਟ ਹਾਰਟ ਅਟੈਕ ਦਾ ਖਤਰਾ ਉਹਨਾਂ ਲੋਕਾਂ ਨੂੰ ਵੱਧ ਹੁੰਦਾ ਹੈ ਜਿਨ੍ਹਾਂ ਨੂੰ-
ਡਾਇਬਟੀਜ਼
ਹਾਈ ਬਲੱਡ ਪ੍ਰੈਸ਼ਰ
ਹਾਈ ਕੋਲੇਸਟਰੋਲ
ਮੋਟਾਪਾ
ਸਮੋਕਿੰਗ ਦੀ ਆਦਤ
EDITED BY- HARLEEN KAUR




