टॉप न्यूज़

ਪੰਜਾਬ ‘ਚ ਜਨਤਕ ਛੁੱਟੀਆਂ ਨੂੰ ਲੈ ਵੱਡੀ ਅਪਡੇਟ

ਜਾਣੋ 13 ਜਨਵਰੀ ਤੋਂ ਬਾਅਦ ਕਿੰਨੇ ਦਿੰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ

ਪੰਜਾਬ ਵਿੱਚ ਜਨਤਕ ਛੁੱਟੀਆਂ ਨੂੰ ਲੈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਹ ਛੁੱਟੀਆਂ ਯੂਨੀਵਰਸਿਟੀ ਦੇ ਪ੍ਰਬੰਧਕੀ ਦਫਤਰਾਂ, ਅਧਿਆਪਨ ਅਤੇ ਗੈਰ-ਅਧਿਆਪਨ ਵਿਭਾਗਾਂ ਅਤੇ ਸੰਬੰਧਿਤ ਕਾਲਜਾਂ ‘ਤੇ ਲਾਗੂ ਹੋਣਗੀਆਂ। ਦਰਅਸਲ, ਯੂਨੀਵਰਸਿਟੀ (ਪੀਯੂ) ਨੇ ਇਸ ਸਾਲ ਲਈ ਜਨਤਕ ਛੁੱਟੀਆਂ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, 26 ਜਨਵਰੀ ਨੂੰ ਗਣਤੰਤਰ ਦਿਵਸ, 1 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜਯੰਤੀ, 15 ਫਰਵਰੀ ਨੂੰ ਮਹਾਂਸ਼ਿਵਰਾਤਰੀ, 4 ਮਾਰਚ ਨੂੰ ਹੋਲੀ, 21 ਮਾਰਚ ਨੂੰ ਈਦ-ਉਲ-ਫਿਤਰ, 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ, 26 ਮਾਰਚ ਨੂੰ ਰਾਮ ਨੌਮੀ, 31 ਮਾਰਚ ਨੂੰ ਮਹਾਂਵੀਰ ਜਯੰਤੀ ਅਤੇ 3 ਅਪ੍ਰੈਲ ਨੂੰ ਗੁੱਡ ਫਰਾਈਡੇ ਦੀਆਂ ਛੁੱਟੀਆਂ ਹੋਣਗੀਆਂ।

ਇਸੇ ਤਰ੍ਹਾਂ, 14 ਅਪ੍ਰੈਲ ਨੂੰ ਵਿਸਾਖੀ ਅਤੇ ਡਾ. ਭੀਮ ਰਾਓ ਅੰਬੇਡਕਰ ਜਯੰਤੀ, 27 ਮਈ ਨੂੰ ਈਦ-ਉਲ-ਜ਼ੂਹਾ, 15 ਅਗਸਤ ਨੂੰ ਆਜ਼ਾਦੀ ਦਿਵਸ, 2 ਅਕਤੂਬਰ ਨੂੰ ਗਾਂਧੀ ਜਯੰਤੀ, 19-20 ਅਕਤੂਬਰ ਨੂੰ ਦੁਸਹਿਰਾ, 8-9 ਨਵੰਬਰ ਨੂੰ ਦੀਵਾਲੀ, 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪਰਵ ਅਤੇ 25 ਦਸੰਬਰ ਨੂੰ ਕ੍ਰਿਸਮਸ ਸਮੇਤ ਹੋਰ ਤਿਉਹਾਰਾਂ ਦੀਆਂ ਛੁੱਟੀਆਂ ਹੋਣਗੀਆਂ। ਪੀਯੂ ਦੇ ਦਫ਼ਤਰ ਅਤੇ ਵਿਭਾਗ ਸਾਰੇ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ, ਜਦੋਂ ਕਿ ਸੰਬੰਧਿਤ ਕਾਲਜ ਸਿਰਫ਼ ਐਤਵਾਰ ਨੂੰ ਬੰਦ ਰਹਿਣਗੇ।

ਰੱਖੜੀ ਅਤੇ ਭਾਈ ਦੂਜ ‘ਤੇ ਯੂਨੀਵਰਸਿਟੀ ਦੇ ਦਫ਼ਤਰ ਸਵੇਰੇ 11 ਵਜੇ ਖੁੱਲ੍ਹਣਗੇ। ਮਹਿਲਾ ਕਰਮਚਾਰੀਆਂ ਨੂੰ ਕਰਵਾ ਚੌਥ ‘ਤੇ ਦੁਪਹਿਰ 2 ਵਜੇ ਦਫ਼ਤਰ ਛੱਡਣ ਦੀ ਇਜਾਜ਼ਤ ਹੋਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!