टॉप न्यूज़

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵਿਚਾਲੇ ਮੱਚਿਆ ਹਾਹਾਕਾਰ

ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ

ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੀ. ਐਂਡ ਐੱਮ. ਦੇ ਡਿਪਟੀ ਚੀਫ ਇੰਜੀ. ਸੁਰਿੰਦਰਪਾਲ ਸੋਂਧੀ ਦਾ ਕਪੂਰਥਲਾ ਦੇ ਸਰਕਲ ਹੈੱਡ ਦੇ ਤੌਰ ’ਤੇ ਤਬਾਦਲਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਵਿਚ ਸਰਕਲ ਹੈੱਡ ਦੇ ਤੌਰ ’ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਟਰੀਬਿਊਸ਼ਨ ਦਾ ਲੰਮਾ ਤਜਰਬਾ ਹੈ। ਚਾਰਜ ਮਿਲਣ ਦੇ ਬਾਅਦ ਇੰਜੀ. ਸੋਂਧੀ ਨੇ ਕਿਹਾ ਕਿ ਬਿਜਲੀ ਖ਼ਪਤਕਾਰਾਂ ਨੂੰ ਕੱਟ ਰਹਿਤ ਵਧੀਆ ਸਪਲਾਈ ਦੇਣਾ, ਦਫ਼ਤਰਾਂ ਵਿਚ ਚੰਗੀ ਸਰਵਿਸ ਮੁਹੱਈਆ ਕਰਵਾਉਣਾ, ਸ਼ਿਕਾਇਤਾਂ ਘੱਟ ਕਰਨਾ ਅਤੇ ਨਿਰਵਿਘਨ ਸਪਲਾਈ ਦੇਣਾ ਉਨ੍ਹਾਂ ਦਾ ਮੁੱਖ ਟੀਚਾ ਰਹਿਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਜੋ ਡਿਊਟੀ ਲਾਈ ਗਈ ਹੈ, ਉਸ ਨੂੰ ਨਿਭਾਉਣ ਵਿਚ ਉਹ ਕੋਈ ਕਸਰ ਨਹੀਂ ਛੱਡਣਗੇ। ਓਵਰਲੋਡ ਸਿਸਟਮ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਵਧੇਰੇ ਖ਼ਪਤਕਾਰਾਂ ਵੱਲੋਂ ਬਿਜਲੀ ਲੋਡ ਨਹੀਂ ਵਧਾਇਆ ਜਾਂਦਾ, ਜਿਸ ਕਾਰਨ ਵਿਭਾਗ ਨੂੰ ਸੰਬੰਧਤ ਇਲਾਕੇ ਵਿਚ ਬਿਜਲੀ ਦੀ ਸਹੀ ਖ਼ਪਤ ਦਾ ਪਤਾ ਨਹੀਂ ਚੱਲ ਪਾਉਂਦਾ, ਜਿਸ ਨਾਲ ਸਿਸਟਮ ਓਵਰਲੋਡ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਡ ਵਧਾਉਣ ਵੱਲ ਧਿਆਨ ਦਿੱਤਾ ਜਾਵੇਗਾ। ਜਿੱਥੇ 100 ਕੇ. ਵੀ. ਏ. ਦਾ ਟਰਾਂਸਫਾਰਮਰ ਲੱਗਾ ਹੈ, ਉਥੇ 300 ਕੇ. ਵੀ. ਏ. ਦਾ ਟਰਾਂਸਫਾਰਮਰ ਲਾਇਆ ਜਾਵੇਗਾ ਤਾਂ ਕਿ ਭਵਿੱਖ ਵਿਚ ਲੰਮੇ ਸਮੇਂ ਤਕ ਦਿੱਕਤਾਂ ਪੇਸ਼ ਨਾ ਆਉਣ।

ਇੰਜੀ. ਸੋਂਧੀ ਨੇ ਕਿਹਾ ਕਿ ਐਕਸੀਅਨ ਹਰੇਕ ਸਬ-ਡਿਵੀਜ਼ਨ ਦੇ ਇਲਾਕਿਆਂ ਵਿਚ ਵਿਜ਼ਿਟ ਕਰਨ, ਪਬਲਿਕ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਚੱਲ ਸਕੇ। ਜ਼ਮੀਨੀ ਹਕੀਕਤ ਬਾਰੇ ਪਤਾ ਹੋਣਾ ਬੇਹੱਦ ਜ਼ਰੂਰੀ ਹੈ, ਇਹ ਫਿਰ ਹੀ ਸੰਭਵ ਹੈ, ਜਦੋਂ ਅਧਿਕਾਰੀ ਫੀਲਡ ਵਿਚ ਉਤਰਨਗੇ। ਸਰਕਲ ਆਫਿਸ ਵੱਲੋਂ ਰੁਟੀਨ ਵਿਚ ਕੰਮਕਾਜ ਦੀ ਰਿਪੋਰਟ ਮੰਗੀ ਜਾਵੇਗੀ ਅਤੇ ਅਧਿਕਾਰੀਆਂ ਦਾ ਫੀਲਡ ਵਿਚ ਜਾਣਾ ਯਕੀਨੀ ਬਣਾਇਆ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!