टॉप न्यूज़

ਕੈਨੇਡਾ ‘ਚ ਪੰਜਾਬੀ ਵਪਾਰੀ ਦੀ ਹੱਤਿਆ ਨਾਲ ਮੱਚਿਆ ਹੜਕੰਪ

ਸਰੀ ‘ਚ ਸੜਕ ਕਿਨਾਰੇ ਗੋਲੀਆਂ ਨਾਲ ਵਿੰਨੀ ਮਿਲੀ ਲਾਸ਼

ਕੈਨੇਡਾ ਦੇ ਸਰੀ ਸ਼ਹਿਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ 13 ਜਨਵਰੀ ਨੂੰ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਪੰਜਾਬੀ ਵਪਾਰੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਸਰੀ ਪੁਲਿਸ ਸਰਵਿਸ ਮੁਤਾਬਕ ਦੁਪਹਿਰ 12:05 ਵਜੇ ਪੁਲਿਸ ਨੂੰ ਸੜਕ ਕਿਨਾਰੇ ਇੱਕ ਵਿਅਕਤੀ ਦੇ ਪਏ ਹੋਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਉਸ ਵਿਅਕਤੀ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਸਰੀ ਫਾਇਰ ਸਰਵਿਸ ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸ ਨੇ ਇਲਾਜ ਦੀ ਕੋਸ਼ਿਸ਼ ਕੀਤੀ, ਪਰ ਵਿਅਕਤੀ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਹਾਲਾਂਕਿ ਪੁਲਿਸ ਵੱਲੋਂ ਅਧਿਕਾਰਿਕ ਤੌਰ ‘ਤੇ ਮ੍ਰਿਤਕ ਦੀ ਪਹਿਚਾਣ ਸਾਰਵਜਨਿਕ ਨਹੀਂ ਕੀਤੀ ਗਈ, ਪਰ ਸੂਤਰਾਂ ਮੁਤਾਬਕ ਮਾਰੇ ਗਏ ਵਪਾਰੀ ਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ ਵਜੋਂ ਹੋਈ ਹੈ। ਹਮਲਾਵਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਫਾਰਮ ਦੇ ਗੇਟ ਕੋਲ ਨਿਸ਼ਾਨਾ ਬਣਾਇਆ।

ਗਰਚਾ ਸਰੀ ਵਿੱਚ ਵੀਡੀਓਗ੍ਰਾਫੀ–ਫੋਟੋਗ੍ਰਾਫੀ, ਲਿਮੋਜ਼ੀਨ ਸੇਵਾ ਅਤੇ ਐਮਪ੍ਰੈਸ ਬੈਂਕੁਇਟ ਹਾਲ ਵਰਗੇ ਕਈ ਸਫ਼ਲ ਕਾਰੋਬਾਰਾਂ ਨਾਲ ਜੁੜੇ ਹੋਏ ਸਨ। ਉਹ ਮੂਲ ਤੌਰ ‘ਤੇ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੱਲਾ ਬੇਦੀਆਂ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਮਾਤਾ–ਪਿਤਾ ਸ਼ਾਮਲ ਹਨ।

ਫਿਲਹਾਲ ਪੁਲਿਸ ਇਹ ਸਪਸ਼ਟ ਨਹੀਂ ਕਰ ਸਕੀ ਕਿ ਇਸ ਕਤਲ ਦੇ ਪਿੱਛੇ ਕਿਸੇ ਗੈਂਗਸਟਰ ਨੈੱਟਵਰਕ ਜਾਂ ਫਿਰੌਤੀ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਪਰਿਵਾਰਕ ਮੈਂਬਰਾਂ ਜਾਂ ਜਾਣ–ਪਛਾਣ ਵਾਲਿਆਂ ਦੇ ਮੁਤਾਬਕ ਬਿੰਦਰ ਗਰਚਾ ਨੂੰ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ।

ਕਤਲ ਤੋਂ ਕੁਝ ਸਮੇਂ ਬਾਅਦ ਪੁਲਿਸ ਨੂੰ 189 ਸਟ੍ਰੀਟ ਅਤੇ 40 ਐਵਿਨਿਊ ਦੇ ਨੇੜੇ ਇੱਕ ਸੜੀ ਹੋਈ ਕਾਰ ਮਿਲੀ। ਜਾਂਚ ਕਰ ਰਹੀ ਟੀਮ ਦਾ ਮੰਨਣਾ ਹੈ ਕਿ ਇਸ ਵਾਹਨ ਦਾ ਇਸ ਕਤਲ ਨਾਲ ਸੰਬੰਧ ਹੋ ਸਕਦਾ ਹੈ। ਪੂਰੇ ਇਲਾਕੇ ਨੂੰ ਸੀਲ ਕਰਕੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਗਏ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!