
ਸ਼ਨੀਵਾਰ ਸਵੇਰੇ ਬਠਿੰਡਾ ਦੇ ਗੁਰਥੜੀ ਪਿੰਡ ਨੇੜੇ ਮੁੱਖ ਸੜਕ ‘ਤੇ ਇੱਕ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।
ਭਾਰਤ ਮਾਲਾ ਨੈਸ਼ਨਲ ਹਾਈਵੇ ਉਤੇ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾਈ ਹੈ। ਪੰਜ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਹੈ।
ਇਨ੍ਹਾਂ ਵਿੱਚ ਇੱਕ ਗੁਜਰਾਤ ਪੁਲਿਸ ਦੀ ਮਹਿਲਾ ਸਿਪਾਹੀ ਵੀ ਸ਼ਾਮਲ ਹੈ। ਇਹ ਲੋਕ ਗੁਜਰਾਤ ਤੋਂ ਪੰਜਾਬ ਘੁੰਮਣ ਲਈ ਆਏ ਸਨ।
EDITED BY- HARLEEN KAUR




