टॉप न्यूज़

ਸ਼ੂਟਿੰਗ ਦੌਰਾਨ ਪੰਜਾਬੀ ਕਲਾਕਾਰ ਨਾਲ ਵਾਪਰਿਆ ਹਾਦਸਾ

ਸਿਰ 'ਚ ਲੱਗੀ ਸੱਟ

ਪੰਜਾਬੀ ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਮਸ਼ਹੂਰ ਪੰਜਾਬੀ ਕਲਾਕਾਰ ਜੈ ਰੰਧਾਵਾ ਆਪਣੀ ਨਵੀਂ ਫ਼ਿਲਮ ‘ਇਸ਼ਕਨਾਮਾ 56’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ।ਜਾਣਕਾਰੀ ਮੁਤਾਬਕ ਇੱਕ ਐਕਸ਼ਨ ਸੀਨ ਨੂੰ ਫਿਲਮਾਉਂਦੇ ਸਮੇਂ ਜੈ ਰੰਧਾਵਾ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਗੰਭੀਰ ਸੀ ਕਿ ਸ਼ੂਟਿੰਗ ਨੂੰ ਤੁਰੰਤ ਰੋਕਣਾ ਪਿਆ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

ਜੈ ਰੰਧਾਵਾ ਇੱਕ ਸਟੰਟ ਸੀਨ ਕਰ ਰਹੇ ਸਨ ਜਿੱਥੇ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਨੂੰ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!