टॉप न्यूज़
ਸ੍ਰੀ ਦਰਬਾਰ ਸਾਹਿਬ ‘ਤੇ ਬਣੇ ਕਾਰਟੂਨ ਨੂੰ ਲੈਕੇ ਅਕਾਲੀਆਂ ਨੇ ਘੇਰੀ AAP

ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ‘ਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕਿਹਾ ਕਿ ‘ਆਪ’ ਦੇ ਆਈ.ਟੀ. ਸੈੱਲ ਦੀ ਇੱਕ ਹੋਰ ਘਟੀਆ ਕਰਤੂਤ ਹੁਣ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਹੈ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਝੂਠਾ ਬਦਨਾਮ ਕਰਨ ਲਈ ਇਹ ਪਾਪ ਪਾਰਟੀ ਇੰਨ੍ਹੀ ਹੇਠਾਂ ਡਿੱਗ ਚੁੱਕੀ ਹੈ ਕਿ ਇਹ ਸਾਡੇ ਗੁਰੂ ਸਹਿਬਾਨ ਦਾ ਨਿਰਾਦਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਕੋਈ ਵੀ ਗੁਰੂ ਦਾ ਸਿੱਖ ਸ੍ਰੀ ਦਰਬਾਰ ਸਾਹਿਬ (Sri ਦੀ ਅਜਿਹੀ ਕਾਰਟੂਨ ਫੋਟੋ ਬਣਾ ਨਿਰਾਦਰ ਨਹੀਂ ਕਰ ਸਕਦਾ ਇਹ ਮਨੀਸ਼ ਸੀਸੋਦੀਏ ਜਿਹੇ ਸਾਮ ਦਾਮ ਦੰਡ ਭੇਦ ਦੀ ਨੀਤੀ ‘ਤੇ ਚੱਲਣ ਵਾਲੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ।
EDITED BY- HARLEEN KAUR




