टॉप न्यूज़

ਵਿਜੀਲੈਂਸ ਬਠਿੰਡਾ ਨੇ ਪਿੰਡ ਕੋਟਸ਼ਮੀਰ 1 ਦੇ ਪਟਵਾਰੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀ ਕੀਤਾ ਕਾਬੂ

ਬਠਿੰਡਾ ਜ਼ਿਲੇ ਵਿੱਚ ਵਿਜੀਲੈਂਸ ਦਫ਼ਤਰ ਨੇ ਇੱਕ ਵੱਡੀ ਕਾਰਵਾਈ ਦੌਰਾਨ ਪਿੰਡ ਕੋਟਸ਼ਮੀਰ 1 ਦੇ ਪਟਵਾਰੀ ਮਨਜੋਤ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਪਟਵਾਰੀ ਨੇ ਕਿਸੇ ਦੀ ਵਿਰਾਸਤ ਦਾ ਇੰਤਕਾਲ ਚੜਾਉਣ ਦੇ ਬਦਲੇ ਵਿੱਚ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਇਸ ਸੰਬੰਧ ਵਿੱਚ ਪੀੜਤ ਦੀ ਸ਼ਿਕਾਇਤ ਤੋਂ ਬਾਅਦ, ਵਿਜੀਲੈਂਸ ਬਠਿੰਡਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਬਲੈਕਮੇਲ ਕਰਨ ‘ਤੇ ਕਾਬੂ ਕੀਤਾ। ਇਹ ਕਾਰਵਾਈ ਇਕ ਵੱਡੀ ਜਿੱਤ ਮੰਨੀ ਜਾ ਰਹੀ ਹੈ, ਜਿਸ ਨਾਲ ਰਿਸ਼ਵਤ ਖੋਰ ਕਰਮਚਾਰੀਆਂ ਦੇ ਖਿਲਾਫ਼ ਸਖ਼ਤ ਸੰਦੇਸ਼ ਮਿਲਿਆ ਹੈ।

ਵਿਜੀਲੈਂਸ ਨੇ ਸਥਾਨਕ ਲੋਕਾਂ ਨੂੰ ਆਗਾਹ ਕੀਤਾ ਕਿ ਉਹ ਕਿਸੇ ਵੀ ਵਿਅਕਤੀ ਦੁਆਰਾ ਰਿਸ਼ਵਤ ਮੰਗਣ ਜਾਂ ਨਾ-ਸਥਾਨਿਕ ਕਾਰਵਾਈਆਂ ਦੇ ਬਾਰੇ ਸ਼ਿਕਾਇਤ ਕਰਨ ਲਈ ਸੰਪਰਕ ਕਰ ਸਕਦੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!