टॉप न्यूज़

ਪਾਸਟਰ ਬਜਿੰਦਰ ਮਾਮਲੇ ‘ਚ ਜੇਲ੍ਹ ਕਰਮਚਾਰੀ ਗ੍ਰਿਫ਼ਤਾਰ

ਪਾਸਟਰ ਬਜਿੰਦਰ ਮਾਮਲੇ ‘ਚ ਇੱਕ ਜੇਲ੍ਹ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਨਸਾ ਜੇਲ੍ਹ ਦੇ ਹਵਲਦਾਰ ਨਿਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿਰਪਾਲ ਸਿੰਘ ‘ਤੇ ਪਾਸਟਰ ਨੂੰ ਜੇਲ੍ਹ ਵਿੱਚ ਮੋਬਾਇਲ ਪਹੁੰਚਾਉਣ ਦੇ ਇਲਜ਼ਾਮ ਹਨ। 24 ਜੂਨ ਨੂੰ ਪਾਸਟਰ ਤੋਂ ਜੇਲ੍ਹ ‘ਚੋਂ ਮੋਬਾਇਲ ਤੇ ਕੈਸ਼ ਬਰਾਮਦ ਹੋਇਆ ਸੀ। ਦੱਸ ਦੇਈਏ ਕਿ ਪਾਸਟਰ ਬਜਿੰਦਰ ਰੇਪ ਕੇਸ ਵਿੱਚ ਮਾਨਸਾ ਦੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਸ ਵੇਲੇ ਹਵਲਦਾਰ ਨਿਰਪਾਲ ਸਿੰਘ ਬਰਨਾਲਾ ਦੀ ਜੇਲ੍ਹ ‘ਚ ਤਾਇਨਾਤ ਹਨ, ਜਿਸ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪਿਛਲੇ ਸਾਲ 1 ਅਪ੍ਰੈਲ ਨੂੰ ਪਾਸਟਰ ਨੂੰ ਜਬਰ ਜਨਾਹ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ 1 ਲੱਖ ਜੁਰਮਾਨਾ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਬਜਿੰਦਰ ਸਿੰਘ ‘ਤੇ 2018 ਵਿੱਚ ਬਲਾਤਕਾਰ, ਕੁੱਟਮਾਰ ਅਤੇ ਧਮਕੀਆਂ ਦੇ ਮਾਮਲੇ ਵਿੱਚ ਮੋਹਾਲੀ ਦੇ ਜੀਰਕਪੁਰ ਥਾਣੇ ਵਿੱਚ ਕੇਸ ਦਰਜ ਹੋਇਆ ਸੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!