टॉप न्यूज़

ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ‘ਆਪ’ ਨੇਤਾ ਦਾ ਕਤਲ

ਗੈਂਗਸਟਰ ਨੇ ਇੰਝ ਰਚੀ ਸਾਜ਼ਿਸ਼

ਜਲੰਧਰ ਵਿੱਚ ਆਪ ਆਗੂ ਲੱਕੀ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਲੱਕੀ ਦਾ ਵਿਦੇਸ਼ ਵਿੱਚ ਰਹਿਣ ਵਾਲੇ ਤਸਕਰ ਜੋਗਾ ਨਾਲ ਝਗੜਾ ਸੀ, ਜੋ ਲੱਕੀ ਦੀ ਮੌਤ ਦਾ ਕਾਰਨ ਬਣਿਆ। ਕਿਸੇ ਸਮੇਂ ਲੱਕੀ ਅਤੇ ਜੋਗਾ ਚੰਗੇ ਦੋਸਤ ਹੁੰਦੇ ਸੀ। ਕੁਝ ਸਾਲ ਪਹਿਲਾਂ, ਉਨ੍ਹਾਂ ਵਿੱਚ ਨਸ਼ਿਆਂ ਅਤੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਤੋਂ ਬਾਅਦ ਜੋਗਾ ਵਿਦੇਸ਼ ਚਲਾ ਗਿਆ ਅਤੇ ਲੱਕੀ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਿਆ। ਅੰਮ੍ਰਿਤਸਰ ਪੁਲਿਸ ਸੂਤਰਾਂ ਅਨੁਸਾਰ, ਝਗੜੇ ਦੇ ਨਤੀਜੇ ਵਜੋਂ, ਲੱਕੀ ਜੋਗਾ ਫੋਲੜੀਵਾਲ ਦੇ ਘਰ ਗਿਆ ਅਤੇ ਉਸਦੀ ਮਾਂ ਦੀ ਬੇਇੱਜ਼ਤੀ ਕੀਤੀ ਸੀ। ਜੋਗਾ ਨੇ ਲੱਕੀ ਦਾ ਕਤਲ ਕਰਵਾ ਕੇ ਬਦਲਾ ਲਿਆ।

ਇਸ ਮਾਮਲੇ ਵਿੱਚ ਐਨਕਾਊਂਟਰ ਤੋਂ ਬਾਅਦ ਲੱਕੀ ਦਾ ਨੌਕਰ ਸ਼ਮਿੰਦਰ ਸਿੰਘ ਉਰਫ਼ ਸ਼ਿੰਗਰੀ ਫੜਿਆ ਗਿਆ ਸੀ। ਦੱਸ ਦੇਈਏ ਕਿ ਸ਼ਿੰਗਰੀ ਇੱਕ ਨਸ਼ੇੜੀ ਹੋਣ ਦੇ ਨਾਲ-ਨਾਲ ਕਬੱਡੀ ਖਿਡਾਰੀ ਵੀ ਹੈ। ਉਹ ਮੇਲਿਆਂ ਵਿੱਚ ਕਬੱਡੀ ਮੈਚਾਂ ਵਿੱਚ ਹਿੱਸਾ ਲੈਂਦਾ ਸੀ। ਉਹ ਕਤਲ ਦੌਰਾਨ ਸ਼ੂਟਰ ਨੂੰ ਸਕੂਟਰ ‘ਤੇ ਲੈ ਕੇ ਗਿਆ ਸੀ। ਸ਼ਮਿੰਦਰ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਉਹ ਰੋਜ਼ਾਨਾ ਇੱਕ ਗ੍ਰਾਮ ਚਿੱਟਾ ਲੈਂਦਾ ਸੀ। ਸ਼ੱਕ ਹੈ ਕਿ ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਆਪਣੀ ਪ੍ਰੇਮਿਕਾ ਦੇ ਘਰ ਲੁਕਿਆ ਹੋਇਆ ਸੀ।

ਲੱਕੀ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਜੋਗਾ ਦੇ ਗੁਰਗੇ ਸ਼ਹਿਰ ਛੱਡ ਗਏ ਸੀ। ਜੋਗਾ ਜਾਣਦਾ ਸੀ ਕਿ ਲੱਕੀ ਦੇ ਕਤਲ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਗੁਰਗਿਆਂ ਨੂੰ ਤੰਗ ਕਰੇਗੀ। ਇਸ ਲਈ, ਇੱਕ ਦਿਨ ਪਹਿਲਾਂ ਹੀ ਉਸਦੇ ਗੁਰਗੇ ਹਿਮਾਚਲ ਪਹੁੰਚ ਗਏ ਸੀ। ਪੁਲਿਸ ਜਾਂਚ ਦੌਰਾਨ ਇਹ ਜਾਣਕਾਰੀ ਮਿਲੀ ਹੈ।

ਧਿਆਨ ਦੇਣ ਯੋਗ ਹੈ ਕਿ ਜੋਗਾ, ਸੋਨੂੰ ਖੱਤਰੀ ਦੇ ਨਾਲ ਮਿਲੇ ਕੇ, ਅਮਰੀਕਾ ਤੋਂ ਇੱਕ ਵੱਡਾ ਨੈੱਟਵਰਕ ਚਲਾਉਂਦਾ ਹੈ। ਉਨ੍ਹਾਂ ਦੇ ਨੈੱਟਵਰਕ ਦੇ ਜ਼ਿਆਦਾਤਰ ਸ਼ੂਟਰ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਸਥਿਤ ਹਨ। ਸ਼ਹਿਰ ਵਿੱਚ ਰਹਿਣ ਵਾਲੇ ਉਸਦੇ ਗੁਰਗੇ ਨ ਪਹਿਲਾਂ ਹੀ ਕਤਲ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!