
ਜਲੰਧਰ ਵਿੱਚ ਪੰਜਾਬੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਰਾਤ ਵਾਪਰੀ ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੇ ਜੋਤੀ ਨੂਰਾਂ ਦੇ ਮਕਸੂਦਾਂ ਸਥਿਤ ਨਵੇਂ ਘਰ ਦੇ ਬਾਹਰ ਗੋਲੀਬਾਰੀ ਕੀਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਗੋਲੀਬਾਰੀ ਦੀ ਇਸ ਘਟਨਾ ਨੇ ਇੱਕ ਵਾਰ ਫਿਰ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਐਕਟਿਵਾ ਸਵਾਰ ਇੱਕ ਨੌਜਵਾਨ ਘਰ ਦੇ ਬਾਹਰ ਆਉਂਦਾ ਹੈ, ਗੋਲੀਆਂ ਚਲਾਉਂਦਾ ਹੈ ਅਤੇ ਫਿਰ ਫਰਾਰ ਹੋ ਜਾਂਦਾ ਹੈ।
ਇਹ ਹਮਲਾ ਜੋਤੀ ਨੂਰਾ ਦੇ ਨਵੇਂ ਘਰ ਦੇ ਬਾਹਰ ਹੋਇਆ, ਜਿਸ ਨਾਲ ਇਹ ਚਿੰਤਾਵਾਂ ਵਧੀਆਂ ਹਨ ਕਿ ਇਹ ਉਨ੍ਹਾਂ ਵਿਰੁੱਧ ਚੇਤਾਵਨੀ ਜਾਂ ਧਮਕੀ ਹੋ ਸਕਦੀ ਹੈ। ਹਾਲ ਹੀ ਦੇ ਸਮੇਂ ਵਿੱਚ, ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਕਲਾਕਾਰਾਂ ਵਿਰੁੱਧ ਜਾਨਲੇਵਾ ਹਮਲਿਆਂ ਅਤੇ ਧਮਕੀਆਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਇਸ ਘਟਨਾ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ।
EDITED BY- HARLEEN KAUR




