
ਮਾਨਸਾ ਦੇ ਸਰਦੂਲਗੜ੍ਹ ‘ਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਸੁਪਰ CM ਬਲਵਿੰਦਰ ਸਿੰਘ ਭੂੰਦੜ ਹੋਣਗੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ‘ਚ ਆ ਕੇ ਭੂੰਦੜ ਸਾਰੇ ਐਲਾਨ ਕਰਨਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਭੂੰਦੜ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਅਕਾਲੀ ਦਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਾਡੀ ਪਾਰਟੀ ਦੇ ਬਹੁਤ ਸਾਰੇ ਲੋਕ ਡੋਲ ਗਏ ਹਨ, ਕਈ ਲੋਕ ਤਾਂ ਗੋਲੀ ਮਾਰਨ ਤੱਕ ਵੀ ਗਏ ਹਨ, ‘ਵੱਡੇ-ਵੱਡੇ ਲੀਡਰ ਭੱਜੇ ਪਰ ਭੂੰਦੜ ਨੇ ਉਨ੍ਹਾਂ ਦਾ ਹਮੇਸ਼ਾ ਸਾਥ ਦਿੱਤਾ’ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਭੂੰਦੜ ਪਰਿਵਾਰ ਮੇਰੇ ਨਾਲ ਖੜ੍ਹਾ ਹੈ।



