टॉप न्यूज़
ਘਰ ਵਾਲੀ ਦੇ ਸਾਹਮਣੇ ਹੀ ਮੁਲਾਜ਼ਮ ਨੂੰ ਕੁੱਟ ਕੇ ਲੰਘ ਗਏ ਬਦਮਾਸ਼
ਚੰਡੀਗੜ੍ਹ ਦੇ ਮਨੀ ਮਾਜਰਾ ਬੱਸ ਸਟੈਂਡ ਨੇੜੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਇੱਕ ਪੁਲਿਸ ਕਰਮਚਾਰੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਯਸ਼ਵੀਰ ਸਿੰਘ, ਜੋ ਮਨੀ ਮਾਜਰਾ ਵਿੱਚ ਹੀ ਰਹਿੰਦਾ ਹੈ, ਬੀਤੀ ਰਾਤ ਆਪਣੀ ਪਤਨੀ ਨਾਲ ਖਾਣਾ ਖਾਣ ਤੋਂ ਬਾਅਦ ਟਹਿਲਣ ਲਈ ਨਿਕਲਿਆ ਸੀ। ਇਸ ਦੌਰਾਨ ਕੁਝ ਨੌਜਵਾਨ ਉੱਥੇ ਖੜ੍ਹੇ ਗਾਲਾਂ ਕੱਢ ਰਹੇ ਸਨ।




