टॉप न्यूज़
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ ਵਿਆਹ ਵੇਲੇ ਮਰਦਾਂ ਦਾ ਡੋਪ ਟੈਸਟ ਅਤੇ ਡਾਕਟਰੀ ਜਾਂਚ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਇਹ ਮੰਗ ਉਠਾਈ।
ਕੰਗ ਨੇ ਕਿਹਾ, “ਅੱਜ ਸਾਡੇ ਸਮਾਜ ਵਿੱਚ ਤਲਾਕ ਅਤੇ ਘਰੇਲੂ ਹਿੰਸਾ ਦੇ ਮਾਮਲੇ ਵੱਧ ਰਹੇ ਹਨ। ਜਦੋਂ ਕੋਈ ਨਵਾਂ ਰਿਸ਼ਤਾ ਜੁੜਦਾ ਹੈ, ਤਾਂ ਕੁੜੀ ਨੂੰ ਲੈਕੇ ਬਹੁਤ ਜਾਂਚ ਕੀਤੀ ਜਾਂਦੀ ਹੈ, ਪਰ ਮੁੰਡੇ ਬਾਰੇ ਓਨੀ ਜਾਂਚ ਨਹੀਂ ਕੀਤੀ ਜਾਂਦੀ।” ਉਨ੍ਹਾਂ ਕਿਹਾ ਕਿ ਲੋਕ ਵਿਆਹ ਵੇਲੇ ਅਜਿਹੀਆਂ ਗੱਲਾਂ ਨੂੰ ਲੁਕਾਉਂਦੇ ਹਨ। ਉਨ੍ਹਾਂ ਕਿਹਾ, “ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਡੋਪ ਟੈਸਟ ਅਤੇ ਡਾਕਟਰੀ ਜਾਂਚ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਬਣਾਇਆ ਜਾਵੇ।”
EDITED BY- HARLEEN KAUR




