टॉप न्यूज़

50 ਰੁਪਏ ਦੀ ਲਾਟਰੀ ਟਿਕਟ ਨੇ ਚਮਕਾ ਦਿੱਤੀ ਕਿਸਮਤ

ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਇੱਕ ਅਜੀਬ ਤੇ ਦਿਲਚਸਪ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 50 ਰੁਪਏ ਦੀ ਲਾਟਰੀ ਟਿਕਟ ਨੇ ਕਿਸੇ ਇੱਕ ਵਿਅਕਤੀ ਦੀ ਕਿਸਮਤ ਚਮਕਾ ਦਿੱਤੀ ਹੈ। ਰਾਜਸ਼੍ਰੀ ਮਾਸਿਕ ਲਾਟਰੀ ਵਿੱਚ 30 ਲੱਖ ਰੁਪਏ ਦਾ ਵੱਡਾ ਇਨਾਮ ਬਰਨਾਲਾ ਦੇ ਇੱਕ ਖੁਸ਼ਕਿਸਮਤ ਵਿਅਕਤੀ ਦੇ ਨਾਮ ਨਿਕਲਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨਾਮ ਜਿੱਤਣ ਵਾਲਾ ਵਿਅਕਤੀ ਅਜੇ ਤੱਕ ਆਪਣੀ ਰਕਮ ਲੈਣ ਲਈ ਸਾਹਮਣੇ ਨਹੀਂ ਆਇਆ।
ਇਹ ਲਾਟਰੀ ਟਿਕਟ ਬਰਨਾਲਾ ਰੇਲਵੇ ਸਟੇਸ਼ਨ ਨੇੜੇ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਵੱਲੋਂ ਵੇਚੀ ਗਈ ਸੀ। 26 ਫਰਵਰੀ ਨੂੰ ਨਿਕਲੀ ਰਾਜਸ਼੍ਰੀ ਮਾਸਿਕ ਲਾਟਰੀ ਦੇ ਨਤੀਜਿਆਂ ਵਿੱਚ ਲਗਭਗ 5 ਲੱਖ ਟਿਕਟਾਂ ਵਿੱਚੋਂ ਇਹ ਟਿਕਟ ਪਹਿਲੇ ਨੰਬਰ ‘ਤੇ ਆਈ ਅਤੇ 30 ਲੱਖ ਰੁਪਏ ਦਾ ਇਨਾਮ ਜਿੱਤਿਆ। ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਟਿਕਟ ਦਾ ਅਸਲ ਮਾਲਕ ਅਜੇ ਤੱਕ ਆਪਣਾ ਇਨਾਮ ਲੈਣ ਲਈ ਨਹੀਂ ਪਹੁੰਚਿਆ।
ਲਾਟਰੀ ਏਜੰਟ ਜੈ ਸ਼ੰਕਰ ਇਸ ਜੇਤੂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਬਰਨਾਲਾ ਦੇ ਬਾਜ਼ਾਰਾਂ ਵਿੱਚ ਲਾਊਡਸਪੀਕਰ ਰਾਹੀਂ ਘੋਸ਼ਣਾਵਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜੇਤੂ ਤੱਕ ਇਹ ਖ਼ਬਰ ਪਹੁੰਚ ਸਕੇ। ਦੂਜੇ ਪਾਸੇ ਲਾਟਰੀ ਸਟਾਲ ਨੂੰ ਵੀ ਖ਼ਾਸ ਤੌਰ ‘ਤੇ ਸਜਾਇਆ ਗਿਆ ਹੈ ਅਤੇ ਢੋਲ-ਨਗਾੜਿਆਂ ਨਾਲ ਖੁਸ਼ੀ ਮਨਾਈ ਜਾ ਰਹੀ ਹੈ, ਤਾਂ ਜੋ ਜਦੋਂ ਵੀ ਜੇਤੂ ਸਾਹਮਣੇ ਆਵੇ ਤਾਂ ਉਸਦਾ ਧੂਮਧਾਮ ਨਾਲ ਸਵਾਗਤ ਕੀਤਾ ਜਾ ਸਕੇ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!