टॉप न्यूज़

ਵੇਅਰਹਾਊਸ DM ਦੇ ਸੁਸਾਈਡ ਮਾਮਲੇ ‘ਤੇ ਬੋਲੇ ਸੁਖਬੀਰ ਬਾਦਲ

ਲਾਲਜੀਤ ਭੁੱਲਰ 'ਤੇ ਕਤਲ ਦਾ ਪਰਚਾ ਪਾ ਕਰੋ ਗ੍ਰਿਫ਼ਤਾਰ

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਵੇਅਰ ਹਾਊਸ ਕਾਰਪੋਰੇਸ਼ਨ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਦਰਅਸਲ,  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਲਾਲਜੀਤ ਭੁੱਲਰ ‘ਤੇ ਕਤਲ ਦਾ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਅਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭੁੱਲਰ ਦੇ ਅਸਤੀਫ਼ੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਕੀ ਤੁਹਾਡੇ ਮੰਤਰੀ ਦਾ ਅਸਤੀਫ਼ਾ ਇੱਕ ਮਾਂ ਦੇ ਪੁੱਤ ਅਤੇ ਬੱਚਿਆਂ ਦੇ ਬਾਪ ਨੂੰ ਵਾਪਸ ਲੈ ਆਵੇਗਾ?

ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖ਼ਿਆ ਕਿ ਭਗਵੰਤ ਸਿੰਘ ਮਾਨ ਨੇ ਪਹਿਲਾਂ ਵੀ ਆਪਣੇ ਮੰਤਰੀਆਂ ਦੇ ਅਸਤੀਫ਼ੇ ਲਏ ਸਨ, ਪਰ ਬਾਅਦ ਵਿਚ ਮਸਲਾ ਠੰਡਾ ਹੋਇਆ ਵੇਖ ਕੇ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ। ਅਕਾਲੀ ਦਲ ਪ੍ਰਧਾਨ ਨੇ ਆਖਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਹ ਡਰਾਮੇ ਹੁਣ ਨਹੀਂ ਚੱਲਣਗੇ। ਉਨ੍ਹਾਂ ਇਸ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਵੀ ਆਖੀ ਹੈ।

ਸੁਖਬੀਰ ਸਿੰਘ ਬਾਦਲ ਨੇ ਆਖ਼ਿਆ ਜੇ ਤੁਹਾਨੂੰ ਸੱਚਮੁੱਚ ਇਕ ਇਮਾਨਦਾਰ ਅਧਿਕਾਰੀ ਦੀ ਮੌਤ ਦਾ ਅਫਸੋਸ ਹੈ ਤਾਂ ਤੁਰੰਤ ਲਾਲਜੀਤ ਭੁੱਲਰ ‘ਤੇ ਕਤਲ ਦਾ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰੋ ਤੇ ਇਸ ਦੀ ਜਾਂਚ CBI ਤੋਂ ਕਰਵਾਓ, ਕਿਉਂਕਿ ਪਹਿਲਾਂ ਵੀ ਤੂੰ ਆਪਣੇ ਮੰਤਰੀਆਂ ਦੇ ਅਸਤੀਫ਼ੇ ਲਏ ਸਨ, ਪਰ ਬਾਅਦ ਵਿਚ ਮਸਲਾ ਠੰਡਾ ਹੋਇਆ ਵੇਖ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਸੀ। ਤੁਹਾਡੇ ਇਹ ਡਰਾਮੇ ਹੁਣ ਨਹੀਂ ਚੱਲਣੇ। ਹੁਣ ਗੱਲ ਇਨਸਾਫ਼ ਦੀ ਹੋਣੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!