
ਮਸ਼ਹੂਰ ਪੰਜਾਬੀ ਇਨਫਲੂਐਂਸਰ ਨੈਨਸੀ ਗਰੇਵਾਲ ਦੇ ਕਤਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਨੈਨਸੀ ਗਰੇਵਾਲ ਦੇ ਬੇਰਹਿਮੀ ਨਾਲ ਕਤਲ ਦੀ ਜ਼ਿੰਮੇਵਾਰੀ ਇੱਕ ਵੱਡੇ ਗਰੁੱਪ ਨੇ ਲਈ ਹੈ ਅਤੇ ਇੱਕ ਪੋਸਟ ਸਾਂਝੀ ਕਰਕੇ ਸਖ਼ਤ ਚੇਤਾਵਨੀ ਵੀ ਦਿੱਤੀ ਹੈ। ਪੰਜਾਬੀ ਪ੍ਰਭਾਵਕ, ਸਿੰਗਰ ਅਤੇ ਪੇਸ਼ੇ ਤੋਂ ਨਰਸ ਨੈਨਸੀ ਗਰੇਵਾਲ ਦੇ ਕਤਲ ਸਬੰਧੀ ਇੱਕ ਨਵਾਂ ਦਾਅਵਾ ਸਾਹਮਣੇ ਆਇਆ ਹੈ।
ਗੈਂਗਸਟਰ ਆਕਾਸ਼ ਹਰੀਕੇ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਦੋਸ਼ ਲਗਾਇਆ ਕਿ ਨੈਨਸੀ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸਨੇ ਧਰਮ ਵਿਰੁੱਧ ਬਿਆਨ ਦਿੱਤੇ ਸਨ।
EDITED BY- HARLEEN KAUR



