टॉप न्यूज़

ਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਰਾਜਿੰਦਰ ਸਿੰਘ ਨੂੰ ਉਮਰ ਕੈਦ

ਪੰਜਾਬੀ ਦੇ ਕਤਲ ਕੇਸ 'ਚ ਮਿਲੀ ਸਜ਼ਾ

ਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਕੇਸ ‘ਚ ਰਾਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਰਾਜਿੰਦਰ ਨੇ ਲੁਧਿਆਣਾ ਨਾਲ ਸਬੰਧਤ ਗੁਰਜੀਤ ਦਾ ਕਤਲ ਕੀਤਾ ਸੀ। ਉਸਨੇ ਇਸ ਵਾਰਦਾਤ ਨੂੰ 29 ਜਨਵਰੀ 2024 ਨੂੰ ਅੰਜਾਮ ਦਿੱਤਾ ਸੀ।

ਉਸਨੇ ਨਿਊਜ਼ੀਲੈਂਡ ‘ਚ ਘਰ ‘ਚ ਵੜ ਕੇ ਗੁਰਜੀਤ ਦਾ ਕਤਲ ਕਰ ਦਿੱਤਾ ਸੀ। ਰਾਜਿੰਦਰ ਨੇ ਗੁਰਜੀਤ ਦੇ ਗਲ਼ੇ ‘ਤੇ ਚਾਕੂ ਨਾਲ 46 ਵਾਰ ਕੀਤੇ ਸੀ। ਰਾਜਿੰਦਰ ਸਿੰਘ 17 ਸਾਲ ਤੋਂ ਵੱਧ ਸਮਾਂ ਜੇਲ੍ਹ ‘ਚ ਰਹੇਗਾ। ਸਜ਼ਾ ਦੌਰਾਨ ਰਾਜਿੰਦਰ ਸਿੰਘ ਨੂੰ ਪੈਰੋਲ ਵੀ ਨਹੀਂ ਮਿਲੇਗੀ।

ਅਦਾਲਤ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਜਲੰਧਰ ਦਾ ਰਹਿਣ ਵਾਲਾ ਰਾਜਿੰਦਰ ਸਿੰਘ ਲੁਧਿਆਣਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੀ ਪਤਨੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਪਰਿਵਾਰ ਨੇ ਉਨ੍ਹਾਂ ਦਾ ਰਿਸ਼ਤਾ ਵੀ ਤੈਅ ਕਰ ਦਿੱਤਾ ਸੀ ਪਰ ਕੁੜੀ ਨੇ ਰਾਜਿੰਦਰ ਨਾਲ ਰਿਸ਼ਤਾ ਠੁਕਰਾ ਕੇ ਰਾਜਿੰਦਰ ਦੇ ਜੂਨੀਅਰ ਰਹੇ ਗੁਰਜੀਤ ਸਿੰਘ ਨਾਲ ਵਿਆਹ ਕਰ ਲਿਆ ਸੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!