टॉप न्यूज़
ਚੰਡੀਗੜ੍ਹ ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ
ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ
ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੀ ਮਹਿਲਾ ਡਾਕਟਰ ਡਾ. ਪ੍ਰਭਲੀਨ ਕੌਰ ਨੇ ਆਪਣੀ ਨੌਕਰੀ ਦੇ ਪਹਿਲੇ ਦਿਨ ਹੀ ਅਸਤੀਫਾ ਦੇ ਦਿੱਤਾ। ਉਸਨੇ ਕਿਹਾ ਕਿ ਹਸਪਤਾਲ ਦੀ ਮਾਲਕਿਨ ਹੀ ਤੈਅ ਕਰਦੀ ਸੀ ਕਿ ਮਰੀਜ਼ ਨੂੰ ਕਿੰਨੇ ਦਿਨ ਦਾਖਲ ਰੱਖਣਾ ਹੈ ਅਤੇ ਕਿੰਨੇ ਦਿਨ ICU ਵਿੱਚ ਰੱਖਣਾ ਹੈ। ਉਸਨੇ ਕਿਹਾ, “ਨਾਮ ਮੇਰਾ ,ਗਲਤ ਕੰਮ ਉਨ੍ਹਾਂ ਦਾ ਅਤੇ ਇਸ ਲਈ ਮੈਂ ਅਸਤੀਫਾ ਦੇ ਦਿੱਤਾ ਹੈ।
ਕਮਿਸ਼ਨ ਇਸ ਬਹਾਦਰ ਧੀ ਦੀ ਹਿੰਮਤ ਦੀ ਸ਼ਲਾਘਾ ਕਰਦਾ ਹੈ ਅਤੇ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਉਸਨੇ ਅੱਗੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਸਾਡੇ ਦੇਸ਼ ਵਿੱਚ ਵੱਡੇ -ਵੱਡੇ ਲੋਕ ਸੋਚਦੇ ਹਨ ਕਿ ਆਪਣੀ ਆਵਾਜ਼ ਕਿਵੇਂ ਉਠਾਈ ਜਾਵੇ ਪਰ ਇਸ ਕੁੜੀ ਨੇ ਆਵਾਜ਼ ਉਠਾਈ ਹੈ। ਉਸਨੇ ਜਨਤਾ ਨੂੰ ਹਸਪਤਾਲਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ।



