टॉप न्यूज़
ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਦਿੱਤੀ ਰਿਆਇਤ
ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕੇਂਦਰ ਨੇ ਪੰਜਾਬ ‘ਚ ਕਣਕ ਖਰੀਦ ‘ਚ ਰਿਆਇਤ ਦਿੱਤੀ ਹੈ। ਕਿਸਾਨਾਂ ਨੂੰ ਕਣਕ ਖਰੀਦ ਦੇ ਮਾਪਦੰਡਾਂ ‘ਚ ਛੋਟ ਦਿੱਤੀ ਗਈ ਹੈ। 70 ਫ਼ੀਸਦ ਤੱਕ ਬਦਰੰਗ ਕਣਕ ਨੂੰ ਛੋਟ ਦਿੱਤੀ ਗਈ ਹੈ। 15% ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਵੀ MSP ‘ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ।
EDITED BY- HARLEEN KAUR




