ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰੱਤਾ ਵਿੱਚ ਬੀਤੀ ਰਾਤ ਚੋਰੀ ਦੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਚੋਰਾਂ ਨੇ ਇੱਕੋ ਰਾਤ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇੱਕ ਘਰ ਦੇ ਮਾਲਕ ਦੇ ਜਾਗਣ ਨਾਲ ਚੋਰਾਂ ਨੂੰ ਖਾਲੀ ਹੱਥ ਭੱਜਣਾ ਪਿਆ, ਜਦਕਿ ਦੂਜੇ ਘਰ ਵਿੱਚ ਉਹ ਆਪਣੀ ਯੋਜਨਾ ਵਿੱਚ ਕਾਮਯਾਬ ਰਹੇ।
ਮਿਲੀ ਜਾਣਕਾਰੀ ਅਨੁਸਾਰ, ਚੋਰ ਪਹਿਲਾਂ ਪੜੋਸ ਵਿੱਚ ਰਹਿੰਦੇ ਇੱਕ ਐਨਆਰਆਈ ਪਰਿਵਾਰ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਖਿੜਕੀ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਘਰ ਦੇ ਮੈਂਬਰ ਜਾਗ ਪਏ, ਜਿਸ ਨਾਲ ਚੋਰਾਂ ਨੂੰ ਮੌਕੇ ਤੋਂ ਭੱਜਣਾ ਪਿਆ।
ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਚੋਰਾਂ ਨੇ ਨੇੜੇ ਹੀ ਰਹਿੰਦੇ ਇੱਕ ਐਕਸ-ਸਰਵਿਸਮੈਨ ਜਸਪਾਲ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਖਿੜਕੀ ਦੀ ਗ੍ਰਿਲ ਤੋੜ ਕੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਵਿੱਚ ਰੱਖੇ ਕਰੀਬ 16 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀ ਅੰਗੂਠੀ ਚੋਰੀ ਕਰ ਲਈ।
ਘਟਨਾ ਦੇ ਸਮੇਂ ਜਸਪਾਲ ਸਿੰਘ ਦੀ ਪਤਨੀ ਨੂੰ ਕੁਝ ਖਟਖਟਾਹਟ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ, ਉਹ ਤੁਰੰਤ ਆਪਣੀ ਲਾਇਸੈਂਸੀ ਰਾਈਫਲ ਲੈਣ ਲਈ ਉੱਠੇ। ਪਰ ਇਸ ਤੋਂ ਪਹਿਲਾਂ ਹੀ ਚੋਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
EDITED BY- HARLEEN KAUR




