टॉप न्यूज़

ਪੰਜਾਬ ‘ਚ ਸਨਸਨੀ

ਭਰਾ ਦੇ ਕਾਤਲ ਨੂੰ ਨੌਜਵਾਨ ਨੇ ਸਰੇਆਮ ਗੋਲੀਆਂ ਨਾਲ ਭੁੰਨਿਆ

ਰੋਪੜ ਦੇ ਨੂਰਪੁਰ ਬੇਦੀ ਵਿੱਚ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਸ਼ਾਹਪੁਰ ਦੇ ਰਹਿਣ ਵਾਲੇ ਹਰਜੋਤ ਸਿੰਘ ਸਿੱਧੂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਮ੍ਰਿਤਕ ਦੀ ਪਛਾਣ ਸ਼ਾਹਪੁਰ ਬੇਲਾ ਦੇ ਰਹਿਣ ਵਾਲੇ ਹਰਮ ਸਿੰਘ ਵਜੋਂ ਹੋਈ ਹੈ।

ਹਰਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਹਰਮ ਸਿੰਘ ਨੇ 13 ਮਈ, 2019 ਨੂੰ ਉਸਦੇ ਭਰਾ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਹਰਮ ਸਿੰਘ ਚਾਰ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋ ਕੇ ਆਇਆ ਸੀ। ਹਰਜੋਤ ਦੇ ਅਨੁਸਾਰ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਹਰਮ ਸਿੰਘ ਉਸਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ।

ਹਰਜੋਤ ਦੇ ਅਨੁਸਾਰ, ਘਟਨਾ ਵਾਲੀ ਰਾਤ ਹਰਮ ਸਿੰਘ ਆਪਣੇ ਤਿੰਨ-ਚਾਰ ਦੋਸਤਾਂ ਨਾਲ ਨੂਰਪੁਰ ਬੇਦੀ ਵਿੱਚ ਉਸਨੂੰ ਮਿਲਿਆ ਅਤੇ ਉਸਨੂੰ ਦੁਬਾਰਾ ਭੜਕਾਉਣ ਅਤੇ ਧਮਕੀਆਂ ਦੇਣ ਲੱਗ ਪਿਆ।

ਵੀਡੀਓ ਵਿੱਚ, ਹਰਜੋਤ ਨੇ ਦੱਸਿਆ ਕਿ ਉਸਨੇ ਗੁਲਾਮੀ ਅਤੇ ਡਰ ਤੋਂ ਤੰਗ ਆ ਕੇ ਆਤਮ ਰੱਖਿਆ ਵਿੱਚ ਇਹ ਕਦਮ ਚੁੱਕਿਆ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸਨੇ ਜੋ ਵੀ ਕੀਤਾ, ਉਹ ਉਸ ਨੇ ਸੁਚੇਤ ਅਤੇ ਸੋਚ ਸਮਝ ਕੇ ਕੀਤਾ।

ਘਟਨਾ ਤੋਂ ਬਾਅਦ, ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!