टॉप न्यूज़

ਪੰਜਾਬੀ ਗਾਇਕ ਖਾਨ ਸਾਬ੍ਹ ਨਾਲ ਵਾਪਰਿਆ ਹਾਦਸਾ

ਸ਼ੂਟਿੰਗ ਦੌਰਾਨ ਹਾਦਸੇ ਦਾ ਹੋਏ ਸ਼ਿਕਾਰ

ਪੰਜਾਬੀ ਸੰਗੀਤ ਜਗਤ ਤੋਂ ਇੱਕ ਚੌਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸ਼ੂਟਿੰਗ ਦੌਰਾਨ ਇੱਕ ਸੀਨ ਨੂੰ ਅਸਲੀ ਦਿਖਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੇ ਮੱਥੇ ਵਿੱਚ ਕੱਚ ਵੜ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਮੱਥੇ ’ਤੇ ਟਾਂਕੇ ਲਗਾਉਣੇ ਪਏ।
ਜਾਣਕਾਰੀ ਮੁਤਾਬਕ ਖਾਨ ਸਾਬ੍ਹ ਆਪਣੇ ਗੀਤ ‘ਪਾਗਲ ਨਹੀਂ ਹੋਣਾ’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਭਾਵੁਕ ਸੀਨ ਫਿਲਮਾਇਆ ਜਾ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਡੁੱਬਦੇ ਹੋਏ ਜ਼ੋਰ ਨਾਲ ਸਿਰ ਕੱਚ ਨਾਲ ਟਕਰਾ ਦਿੱਤਾ। ਪਰ ਇਹ ਸੀਨ ਉਨ੍ਹਾਂ ਲਈ ਦਰਦਨਾਕ ਸਾਬਤ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ੀਸ਼ੇ ਨਾਲ ਸੀਨ ਫਿਲਮਾਇਆ ਜਾ ਰਿਹਾ ਸੀ, ਉਹ ਕਾਫ਼ੀ ਮੋਟਾ ਸੀ। ਜਦੋਂ ਖਾਨ ਸਾਬ੍ਹ ਨੇ ਉਸ ਵਿੱਚ ਸਿਰ ਮਾਰਿਆ ਤਾਂ ਕੱਚ ਟੁੱਟ ਗਿਆ ਅਤੇ ਉਸ ਦੇ ਟੁਕੜੇ ਸਿੱਧੇ ਉਨ੍ਹਾਂ ਦੇ ਮੱਥੇ ਵਿੱਚ ਵੜ ਗਏ। ਹਾਦਸੇ ਤੋਂ ਬਾਅਦ ਸੈੱਟ ’ਤੇ ਹੜਕੰਪ ਮਚ ਗਿਆ ਅਤੇ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ।
ਖਾਨ ਸਾਬ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਪੰਜਾਬ ਹੀ ਨਹੀਂ, ਬਲਕਿ ਬਾਲੀਵੁਡ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ‘ਧੁਰੰਦਰ-2’ ਵਿੱਚ ਗਾਇਆ ਗੀਤ ‘ਜਾਨ ਸੇ ਗੁਜ਼ਰਤੇ ਹੈਂ’ ਨਾਲ ਬਾਲੀਵੁਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਸੀ।
ਫਿਲਹਾਲ ਖਾਨ ਸਾਬ੍ਹ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਕਲਾਕਾਰ ਆਪਣੀ ਕਲਾ ਲਈ ਕਿੰਨਾ ਵੱਡਾ ਜੋਖਮ ਮੋਲ ਲੈਂਦੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!