
ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ Singh ਦੇ ਕਜ਼ਨ ਭਰਾ ਰਾਜਾ ਰਣਧੀਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਸਿਆਸੀ ਅਤੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਭਾਰਤ ਦੇ ਸਾਬਕਾ ਸ਼ੂਟਰ, ਦਿੱਗਜ ਖੇਡ ਪ੍ਰਸ਼ਾਸਕ, ਅਰਜੁਨ ਐਵਾਰਡੀ ਅਤੇ ਪੰਜ ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦਾ ਬੁੱਧਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਆਪਣੇ ਆਖਰੀ ਸਾਹ ਲਏ। ਉਹ 79 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਰਣਧੀਰ ਸਿੰਘ ਭਾਰਤੀ ਖੇਡ ਜਗਤ ਦਾ ਇੱਕ ਪ੍ਰਮੁੱਖ ਚਿਹਰਾ ਸਨ। ਉਹ ਸ਼ੂਟਿੰਗ ਖੇਡ ਨਾਲ ਜੁੜੇ ਰਹੇ ਅਤੇ ਬਾਅਦ ਵਿੱਚ ਖੇਡ ਪ੍ਰਸ਼ਾਸਨ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ। ਉਹ Indian Olympic Association ਦੇ ਸਾਬਕਾ ਸਕੱਤਰ ਜਨਰਲ ਰਹੇ ਅਤੇ ਦੇਸ਼ ਵਿੱਚ ਓਲੰਪਿਕ ਖੇਡਾਂ ਦੇ ਵਿਕਾਸ ਲਈ ਲੰਬੇ ਸਮੇਂ ਤੱਕ ਕੰਮ ਕੀਤਾ।
EDITED BY- HARLEEN KAUR



