टॉप न्यूज़
‘ਆਪ’ ਛੱਡ ਕੇ ‘BJP’ ‘ਚ ਸ਼ਾਮਲ ਹੋਏ ਸੰਸਦ ਮੈਂਬਰ ਆਏ ਸਾਹਮਣੇ
ਸੰਦੀਪ ਪਾਠਕ ਬੋਲੇ- ਮੈਨੂੰ ਅਜੇ ਤੱਕ ਐਫਆਈਆਰ ਕਾਪੀ ਨਹੀਂ ਮਿਲੀ

‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਪੰਜਾਬ ਵਿੱਚ ਦੋ ਐਫਆਈਆਰ ਦਰਜ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਮਾਮਲੇ ਭ੍ਰਿਸ਼ਟਾਚਾਰ ਅਤੇ ਔਰਤਾਂ ਦੇ ਸ਼ੋਸ਼ਣ ਨਾਲ ਸਬੰਧਤ ਹਨ। ਕਿਹਾ ਜਾ ਰਿਹਾ ਹੈ ਕਿ ਪਾਠਕ ‘ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ‘ਤੇ ਸੰਦੀਪ ਪਾਠਕ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਅਜਿਹੀਆਂ ਖਬਰਾਂ ਚੱਲ ਰਹੀਆਂ ਹਨ, ਪਰ ਮੈਨੂੰ ਅਜਿਹੀ ਕਿਸੇ ਵੀ ਐਫਆਈਆਰ ਬਾਰੇ ਜਾਣਕਾਰੀ ਨਹੀਂ ਹੈ। ਮੈਨੂੰ ਜਦੋਂ ਇਸਦੀ ਜਾਣਕਾਰੀ ਦਿੱਤੀ ਜਾਵੇਗੀ , ਉਦੋਂ ਹੀ ਮੈਂ ਕੋਈ ਜਵਾਬ ਦੇ ਸਕਾਂਗਾ।”
EDITED BY- HARLEEN KAUR




