
ਆਸਟ੍ਰੇਲੀਆ ਜਾਣ ਦੇ ਸ਼ੌਕੀਨਾਂ ਅਤੇ ਉੱਥੇ ਰਹਿ ਰਹੇ ਪਰਿਵਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਭਾਰਤੀਆਂ ਦੇ ਚਿਹਰੇ ਵੀ ਖੁਸ਼ੀ ਨਾਲ ਖਿੜ ਗਏ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾਵੇਗੀ। ਇਹ ਫੈਸਲਾ ਊਰਜਾ ਖੇਤਰ ਵਿੱਚ ਲਾਗਤਾਂ ਦੇ ਘਟਣ ਕਾਰਨ ਲਿਆ ਗਿਆ ਹੈ। ਕਿਸ ਰਾਜ ਵਿੱਚ ਕਿੰਨੀ ਮਿਲੇਗੀ ਰਾਹਤ? ਊਰਜਾ ਰੈਗੂਲੇਟਰ ਅਨੁਸਾਰ ਸਾਲ 2026-27 ਲਈ ਨਿਰਧਾਰਤ ਕੀਤੇ ਗਏ ਨਵੇਂ ਰੇਟਾਂ ਅਨੁਸਾਰ…
ਨਿਊ ਸਾਊਥ ਵੇਲਜ਼ (NSW): ਇੱਥੇ ਰਿਹਾਇਸ਼ੀ ਬਿਜਲੀ ਦੀਆਂ ਕੀਮਤਾਂ ਵਿੱਚ 3.4 ਫੀਸਦੀ ਤੋਂ 5 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।
ਕੁਈਨਜ਼ਲੈਂਡ : ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਸਭ ਤੋਂ ਵੱਧ 7.2 ਫੀਸਦੀ ਦੀ ਕਮੀ ਦੇਖਣ ਨੂੰ ਮਿਲੇਗੀ।
ਸਾਊਥ ਅਸਟ੍ਰੇਲੀਆ : ਹਾਲਾਂਕਿ ਇੱਥੇ ਕੀਮਤਾਂ ਵਿੱਚ 1.4 ਫੀਸਦੀ ਦਾ ਮਾਮੂਲੀ ਵਾਧਾ ਹੋ ਸਕਦਾ ਹੈ।
ਛੋਟੇ ਕਾਰੋਬਾਰ: ਤਿੰਨੋਂ ਖੇਤਰਾਂ ਵਿੱਚ ਛੋਟੇ ਕਾਰੋਬਾਰੀਆਂ ਦੇ ਬਿੱਲਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।
ਖਾਸ ਗੱਲ ਇਹ ਹੈ ਕਿ ਇਸ ਫੈਸਲੇ ਤੋਂ ਬਾਅਦ ਹੁਣ ਰੈਗੂਲੇਟਰ ਨੇ ਇੱਕ ਨਵਾਂ ਅਤੇ ਦਿਲਚਸਪ ‘ਸੋਲਰ ਸ਼ੇਅਰਰ ਆਫ਼ਰ’ਵੀ ਪੇਸ਼ ਕੀਤਾ ਹੈ। ਇਸ ਤਹਿਤ ਜਿਨ੍ਹਾਂ ਗਾਹਕਾਂ ਦੇ ਘਰਾਂ ਵਿੱਚ ‘ਸਮਾਰਟ ਮੀਟਰ’ ਲੱਗੇ ਹੋਏ ਹਨ, ਉਹ ਦੁਪਹਿਰ ਦੇ ਸਮੇਂ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਵਰਤੋਂ ਕਰ ਸਕਣਗੇ। ਦਰਅਸਲ, ਦੁਪਹਿਰ ਵੇਲੇ ਸੂਰਜ ਦੀ ਭਰਪੂਰ ਰੌਸ਼ਨੀ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ। ਜਿਸ ਨਾਲ ਬਿਜਲੀ ਦੀ ਵੀ ਬੱਚਤ ਹੋਏਗੀ।
EDITED BY- HARLEEN KAUR



