टॉप न्यूज़
ਸਵਰਨ ਸਿੰਘ ਭੰਗੂ ਦਾ ਦਿਹਾਂਤ

ਸਵੇਰੇ ਸਵੇਰੇ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣੇ-ਮਾਣੇ ਪੱਤਰਕਾਰ ਤੇ ਸਮਾਜ ਸੇਵਕ ਸਵਰਨ ਸਿੰਘ ਭੰਗੂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨੇ ਪੱਤਰਕਾਰੀ ਜਗਤ ਅਤੇ ਸਮਾਜ ਸੇਵਾ ਦੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਖ਼ਬਰਾਂ ਅਤੇ ਕਾਲਮਾਂ ਰਾਹੀਂ ਉਹ ਸਮਾਜਿਕ ਵਿਵਸਥਾ ਦੀ ਗੱਲ ਕਰਦੇ ਸਨ, ਸਗੋਂ ਇਸ ਤੋਂ ਵੀ ਵੱਧ ਕੇ, ਨਾਟਕਾਂ ਅਤੇ ਸੈਮੀਨਾਰਾਂ ਰਾਹੀਂ ਉਹ ਗਲੀ-ਗਲੀ, ਕੂਚੇ-ਕੂਚੇ, ਪਿੰਡ-ਸ਼ਹਿਰਾਂ ਵਿੱਚ ਜਾਂਦੇ ਰਹੇ। ਉਨ੍ਹਾਂ ਨਾਟਕਾਂ ਰਾਹੀਂ ਬੇਇਨਸਾਫ਼ੀ, ਅਸਮਾਨਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕੀ।
ਸਵਰਨ ਸਿੰਘ ਭੰਗੂ ਸਿਰਫ਼ ਇੱਕ ਪੱਤਰਕਾਰ ਜਾਂ ਇੱਕ ਵਿਅਕਤੀ ਨਹੀਂ ਸੀ, ਸਗੋਂ ਇੱਕ ਸੰਸਥਾ ਸਨ। ਉਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਅਥਾਹ ਘਾਟਾ ਪਿਆ ਹੈ। ਸਵਰਨ ਸਿੰਘ ਭੰਗੂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਹਨ। ਪਤੀ ਦੇ ਦਿਹਾਂਤ ਨਾਲ ਉਨ੍ਹਾਂ ਨੂੰ ਵੀ ਵੱਡਾ ਸਦਮਾ ਲੱਗਿਆ ਹੈ।
EDITED BY- HARLEEN KAUR




