टॉप न्यूज़

ਪੰਜਾਬ ਵਿਚ ਕੱਲ੍ਹ ਐਤਵਾਰ ਵੀ ਖੁੱਲ੍ਹੇ ਰਹਿਣਗੇ ਸਕੂਲ

ਸਰਕਾਰ ਨੇ ਜਾਰੀ ਕੀਤੇ ਹੁਕਮ

ਪੰਜਾਬ ਸਰਕਾਰ ਨੇ ਸਪੈਸ਼ਲ ਇੰਟੈਂਸਿਵ ਵੋਟਰ ਰੀਵੀਜ਼ਨ (SIR) ਮੁਹਿੰਮ ਸਬੰਧੀ ਇੱਕ ਮਹੱਤਵਪੂਰਨ ਪ੍ਰਸ਼ਾਸਕੀ ਹੁਕਮ ਜਾਰੀ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 11 ਅਤੇ 12 ਜੁਲਾਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ।
ਦੋਵਾਂ ਦਿਨਾਂ ‘ਤੇ ਸਮੁੱਚਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਆਪਣੀਆਂ ਨਿਯਮਤ ਡਿਊਟੀਆਂ ਲਈ ਮੌਜੂਦ ਰਹੇਗਾ ਅਤੇ ਵਿਸ਼ੇਸ਼ ਵੋਟਰ ਰੀਵੀਜ਼ਨ ਮੁਹਿੰਮ ਲਈ ਚੋਣ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਵੇਗਾ।
ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ 9 ਜੁਲਾਈ ਨੂੰ ਜਾਰੀ ਨਿਰਦੇਸ਼ਾਂ ਦੇ ਆਧਾਰ ਉਤੇ ਲਿਆ ਗਿਆ ਹੈ। ਹੁਕਮ ਅਨੁਸਾਰ SIR-2026 ਅਧੀਨ ਵਿਸ਼ੇਸ਼ ਕੈਂਪ 11 ਅਤੇ 12 ਜੁਲਾਈ ਨੂੰ ਲਗਾਏ ਜਾਣਗੇ; ਨਤੀਜੇ ਵਜੋਂ, ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਆਪਣੇ ਸਕੂਲਾਂ ਵਿੱਚ ਮੌਜੂਦ ਰਹਿਣਾ ਅਤੇ ਮੁਹਿੰਮ ਨਾਲ ਸਬੰਧਤ ਕੰਮਾਂ ਵਿੱਚ ਸਹਾਇਤਾ ਕਰਨਾ ਲਾਜ਼ਮੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!