देश

NEET UG 2026 ਦੇ ਆਏ ਨਤੀਜੇ

ਪੰਜਾਬ ਦੇ ਆਰਿਅਨ ਅਤੇ ਹਰਿਆਣਾ ਦੇ ਆਂਸ਼ੁਲ ਨੇ ਮਾਰੀ ਬਾਜ਼ੀ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੀਰਵਾਰ ਦੇਰ ਸ਼ਾਮ NEET UG 2006 ਦੇ ਨਤੀਜੇ ਐਲਾਨ ਦਿੱਤੇ। ਨਤੀਜਿਆਂ ਦੇ ਸਮੇਂ ਸਿਰ ਜਾਰੀ ਹੋਣ ਨਾਲ ਮੈਡੀਕਲ ਕਾਲਜਾਂ ਵਿੱਚ ਦਾਖਲੇ ਅਤੇ ਕਾਉਂਸਲਿੰਗ ਪ੍ਰਕਿਰਿਆ ਨਿਰਧਾਰਤ ਸਮੇਂ ਅਨੁਸਾਰ ਸ਼ੁਰੂ ਹੋ ਸਕੇਗੀ।

ਦੇਸ਼ ਭਰ ਵਿੱਚ 19 ਉਮੀਦਵਾਰਾਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ। ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ ਸਾਂਝੇ ਤੌਰ ‘ਤੇ ਸਭ ਤੋਂ ਵੱਧ 715 ਅੰਕ ਪ੍ਰਾਪਤ ਕੀਤੇ। ਇਸ ਸਾਲ, NEET UG 2006 ਦੀ ਪ੍ਰੀਖਿਆ ਲੀਕ ਹੋਣ ਕਾਰਨ ਦੁਬਾਰਾ ਕਰਵਾਈ ਗਈ।

ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 20 ਲੱਖ ਉਮੀਦਵਾਰਾਂ ਨੇ ਮੁੜ ਪ੍ਰੀਖਿਆ ਵਿੱਚ ਹਿੱਸਾ ਲਿਆ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਸਥਿਤ 5,440 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ। ਇਨ੍ਹਾਂ ਵਿੱਚੋਂ, 11.21 ਲੱਖ ਉਮੀਦਵਾਰ MBBS, BDS, AYUSH ਅਤੇ ਹੋਰ ਸਹਾਇਕ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਯੋਗ ਸਨ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!