यूपी
ਦਹੇਜ ਉਤਪੀੜਨ ਦੀ ਸ਼ਿਕਾਰ ਥਾਣੇ ਪਹੁੰਚੀ ਨਵ-ਵਿਆਹੁਤਾ, SI ਨੇ ਕਰ ਲਈ ਦੋਸਤੀ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਤਾਇਨਾਤ ਇਕ ਪੁਲਸ ਦੇ ਇਸ਼ਕਬਾਜ਼ ਸਬ-ਇੰਸਪੈਕਟਰ ਦੀ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਕਰਤੂਤ ਸਾਹਮਣੇ ਆਈ ਹੈ, ਜਿੱਥੇ ਦਹੇਜ ਉਤਪੀੜਨ ਦੀ ਸ਼ਿਕਾਰ ਇਕ ਪੀੜਤਾ ਥਾਣੇ ਵਿਚ ਸ਼ਿਕਾਇਤ ਕਰਨ ਪਹੁੰਚੀ ਤਾਂ ਥਾਣੇਦਾਰ ਨੇ ਕਾਰਵਾਈ ਦੇ ਨਾਂ ‘ਤੇ ਔਰਤ ਦਾ ਨੰਬਰ ਲੈ ਲਿਆ। ਫਿਰ ਜਾਂਚ ਦੇ ਬਹਾਨੇ ਘਰ ਤੱਕ ਪਹੁੰਚਿਆ ਅਤੇ ਮਦਦ ਦਾ ਭਰੋਸਾ ਦੇ ਕੇ ਗੱਲਬਾਤ ਸ਼ੁਰੂ ਕਰ ਦੋਸਤੀ ਕਰ ਲਈ। ਇਸ ਤੋਂ ਬਾਅਦ ਆਪਣੇ ਨਾਲ ਵਿਆਹ ਰਚਾਉਣ ਦਾ ਭਰੋਸਾ ਦੇ ਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਘੁੰਮਦਾ ਰਿਹਾ ਅਤੇ ਖੂਬ ਫੋਟੋਬਾਜ਼ੀ ਕੀਤੀ। ਇਸ ਦੌਰਾਨ ਸਰੀਰਕ ਸੰਬੰਧ ਵੀ ਬਣਾਏ। ਦੱਸ ਦਈਏ ਕਿ ਮਹਿਲਾ ਨਵ-ਵਿਆਹੁਤਾ ਸੀ।
ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਾਇਆ ਹੈ ਕਿ ਫਰਵਰੀ 2026 ਵਿਚ ਥਾਣੇਦਾਰ ਨੇ ਆਪਣੇ ਪੁੱਤ ਦੇ ਵਿਆਹ ਦਾ ਹਵਾਲਾ ਦੇ ਕੇ ਉਸ ਤੋਂ ਕਰੀਬ ਅੱਠ ਲੱਖ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ ਲੈ ਲਏ। ਬਾਅਦ ਵਿਚ ਜਦੋਂ ਉਸ ਨੇ ਗਹਿਣੇ ਵਾਪਸ ਮੰਗੇ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗ ਪਿਆ। ਵਿਰੋਧ ਕਰਨ ‘ਤੇ ਉਸ ਨੂੰ ਧਮਕਾਇਆ ਵੀ ਗਿਆ। ਔਰਤ ਨੇ ਆਪਣੀ ਸ਼ਿਕਾਇਤ ਵਿਚ ਗੰਭੀਰ ਦੋਸ਼ ਲਾਇਆ ਹੈ ਕਿ ਜਦੋਂ ਥਾਣੇਦਾਰ ਨੂੰ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲੀ ਤਾਂ ਉਸ ਨੇ 12 ਮਈ 2026 ਨੂੰ ਜਬਰਨ ਗਰਭਪਾਤ ਦੀ ਦਵਾਈ ਖੁਆ ਦਿੱਤੀ। ਦਵਾਈ ਖਾਣ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਔਰਤ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਵੀ ਮੁਲਜ਼ਮ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।
ਜਦੋਂ ਔਰਤ ਗਰਭਵਤੀ ਹੋ ਗਈ ਤਾਂ ਥਾਣੇਦਾਰ ਆਪਣੇ ਅਸਲੀ ਰੂਪ ਵਿਚ ਆ ਗਿਆ। ਦੋਸ਼ ਹੈ ਕਿ ਵਰਦੀ ਦਾ ਖੌਫ਼ ਦਿਖਾ ਕੇ ਕਈ ਵਾਰ ਗਰਭਪਾਤ ਕਰਵਾਇਆ। ਪੀੜਤਾ ਜਦੋਂ ਵੀ ਪੁਲਸ ਵਿਚ ਸ਼ਿਕਾਇਤ ਕਰਨ ਦੀ ਗੱਲ ਕਹਿੰਦੀ ਤਾਂ ਵਰਦੀ ਅਤੇ ਮਹਿਕਮੇ ਦਾ ਖੌਫ਼ ਦਿਖਾ ਦਿੰਦਾ ਸੀ। ਪਰ ਮੰਗਲਵਾਰ ਨੂੰ ਪੀੜਤਾ ਨੇ ਹਿੰਮਤ ਜੁਟਾਈ ਅਤੇ ਸਬੂਤਾਂ ਸਮੇਤ ਅਰਜ਼ੀ ਲੈ ਕੇ ਐਸਐਸਪੀ ਦੇ ਸਾਹਮਣੇ ਪਹੁੰਚ ਗਈ। ਐਸਐਸਪੀ ਨੇ ਪੀੜਤਾ ਦੀ ਸ਼ਿਕਾਇਤ ‘ਤੇ ਫੌਰਨ ਹੀ ਮੁਲਜ਼ਮ ਦਾਰੋਗਾ ਨਰੇਸ਼ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਆਈਪੀਐਸ ਅਧਿਕਾਰੀ ਅੰਸ਼ਿਕਾ ਵਰਮਾ ਨੂੰ ਜਾਂਚ ਸੌਂਪ ਦਿੱਤੀ ਹੈ।
EDITED BY- HARLEEN KAUR




