ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਵਿੱਚ ਇੱਕ ਮਹਿਲਾ ਨੇ ਇੱਕ ਵਿਅਕਤੀ ‘ਤੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਦੇ ਆਰੋਪ ਲਗਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਮਹਿਲਾ ਦਾ ਦਾਅਵਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਮੁਲਾਕਾਤ ਉਕਤ ਵਿਅਕਤੀ ਨਾਲ ਹੋਈ ਸੀ ਅਤੇ ਉਹ ਕਰੀਬ 15 ਸਾਲ ਤੱਕ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੀ।
ਮਹਿਲਾ ਨੇ ਆਰੋਪ ਲਗਾਇਆ ਕਿ ਆਰੋਪੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਸ ਨੇ ਚੋਰੀ-ਛੁਪੇ ਕਿਸੇ ਹੋਰ ਲੜਕੀ ਨਾਲ ਮੰਗਣੀ ਕਰ ਲਈ ਹੈ। ਮਹਿਲਾ ਨੇ ਪੁਲਿਸ ਕੋਲ ਆਰੋਪੀ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।




