महाराष्ट्र

ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ

ਵੱਧ ਗਏ ਦੁੱਧ ਦੇ ਰੇਟ, ਜਾਣੋ ਕਿੰਨੇ ਰੁਪਏ ਹੋਇਆ ਮਹਿੰਗਾ

ਮਹਾਰਾਸ਼ਟਰ ਦੇ ਲੋਕਾਂ ਨੂੰ ਦੁੱਧ ਖਰੀਦਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਸੂਬੇ ਵਿੱਚ ਗਾਂ ਅਤੇ ਮੱਝ ਦੋਵਾਂ ਦੇ ਦੁੱਧ ਦੀ ਕੀਮਤ ਵਿੱਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਨਵੀਆਂ ਦਰਾਂ ਅੱਜ, 11 ਅਗਸਤ ਤੋਂ ਲਾਗੂ ਹੋ ਗਈਆਂ ਹਨ। ਦੁੱਧ ਉਤਪਾਦਕਾਂ ਅਤੇ ਪ੍ਰੋਸੈਸਰਾਂ ਦਾ ਕਹਿਣਾ ਹੈ ਕਿ ਵਧਦੀਆਂ ਕੀਮਤਾਂ ਕਰਕੇ ਇਹ ਫੈਸਲਾ ਲੈਣਾ ਬਹੁਤ ਜ਼ਰੂਰੀ ਹੋ ਗਿਆ ਸੀ।

ਦੁੱਧ ਉਤਪਾਦਕਾਂ ਅਤੇ ਡੇਅਰੀ ਪ੍ਰੋਸੈਸਰਾਂ ਦਾ ਕਹਿਣਾ ਹੈ ਕਿ ਆਵਾਜਾਈ, ਪੈਕੇਜਿੰਗ ਅਤੇ ਖਰੀਦ ਲਾਗਤਾਂ ਵਧਣ ਕਾਰਨ ਇਹ ਫੈਸਲਾ ਜ਼ਰੂਰੀ ਹੋ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰਾਜ ਭਰ ਵਿੱਚ ਦੁੱਧ ਦੀਆਂ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।

ਦੁੱਧ ਦੀਆਂ ਨਵੀਆਂ ਕੀਮਤਾਂ ਕੀ ਹਨ?

ਗਾਂ ਦੇ ਦੁੱਧ ਦੀ ਕੀਮਤ ₹60 ਤੋਂ ਵਧਾ ਕੇ ₹62 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਮੱਝ ਦੇ ਦੁੱਧ ਦੀ ਕੀਮਤ ₹76 ਤੋਂ ਵਧਾ ਕੇ ₹78 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਦਹੀਂ, ਪਨੀਰ ਅਤੇ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 10% ਦਾ ਵਾਧਾ ਹੋ ਸਕਦਾ ਹੈ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!