टॉप न्यूज़

ਹਵਾ ‘ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ

IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ

ਦੋਹਾ ਤੋਂ ਬੈਂਗਲੁਰੂ ਜਾ ਰਹੀ IndiGo ਦੀ ਫਲਾਈਟ 6E 1302 ਦੀ ਵੀਰਵਾਰ ਸਵੇਰੇ ਮਸਕਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਡਾਣ ਦੌਰਾਨ ਫਲਾਈਟ ਦੇ ਪਾਇਲਟ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਸਾਵਧਾਨੀ ਵਜੋਂ ਜਹਾਜ਼ ਨੂੰ ਮਸਕਟ ਵੱਲ ਡਾਇਵਰਟ ਕੀਤਾ ਗਿਆ। ਜਹਾਜ਼ ਦੀ ਮਸਕਟ ਏਅਰਪੋਰਟ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

ਲੈਂਡਿੰਗ ਤੋਂ ਤੁਰੰਤ ਬਾਅਦ ਪਾਇਲਟ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਪਾਇਲਟ ਦੀ ਤਬੀਅਤ ਵਿਗੜਨ ਕਾਰਨ ਫਲਾਈਟ ਨੂੰ ਮਸਕਟ ਵਿੱਚ ਉਤਾਰਨ ਤੋਂ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਬੈਂਗਲੁਰੂ ਤੱਕ ਪਹੁੰਚਾਉਣ ਲਈ IndiGo ਵੱਲੋਂ ਵਿਕਲਪਿਕ ਪ੍ਰਬੰਧ ਕੀਤੇ ਗਏ ਹਨ।
ਏਅਰਲਾਈਨ ਨੇ ਯਾਤਰੀਆਂ ਨੂੰ ਬੈਂਗਲੁਰੂ ਪਹੁੰਚਾਉਣ ਲਈ ਬੈਂਗਲੁਰੂ ਤੋਂ ਮਸਕਟ ਲਈ ਦੂਜਾ ਜਹਾਜ਼ ਅਤੇ ਨਵੀਂ ਕਰੂ ਟੀਮ ਭੇਜਣ ਦਾ ਪ੍ਰਬੰਧ ਕੀਤਾ ਹੈ। ਇਸ ਦੇ ਜ਼ਰੀਏ ਯਾਤਰੀਆਂ ਦੀ ਅੱਗੇ ਦੀ ਯਾਤਰਾ ਪੂਰੀ ਕਰਵਾਈ ਜਾਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!