टॉप न्यूज़

ਪੰਜਾਬੀ ਇੰਫਲੁਇੰਸਰ ਨੇ ਕੈਨੇਡਾ ਜਾ ਕੇ ਛੱਡਿਆ ਪਤੀ

ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਚਾਰ ਸਾਲ ਪਹਿਲਾਂ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਛੱਡ ਦਿੱਤਾ। ਹੁਣ ਉਹ ਨਾ ਤਾਂ ਫ਼ੋਨ ਚੁੱਕਦੀ ਹੈ ਅਤੇ ਨਾ ਹੀ ਕੋਈ ਜਵਾਬ ਦਿੰਦੀ ਹੈ। ਪਤੀ ਮੁਤਾਬਕ, ਪਤਨੀ ਰਾਜਪ੍ਰੀਤ ਕੌਰ ਮਠਾਰੂ ਹੁਣ ਕਿਸੇ ਹੋਰ ਮੁੰਡੇ ਨਾਲ ਲਿਵ-ਇਨ ਵਿਚ ਰਹਿ ਰਹੀ ਹੈ। ਪਤਨੀ ਨੇ ਉਸਨੂੰ ਕੈਨੇਡਾ ਨਹੀਂ ਬੁਲਾਇਆ ਤਾਂ ਹੁਣ ਉਸਨੇ ਤਲਾਕ ਦਾ ਕੇਸ ਫਾਈਲ ਕੀਤਾ ਹੈ। ਪਤੀ ਨੇ ਦੱਸਿਆ ਕਿ ਉਸਦੀ ਪਤਨੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ। ਉਸਦੇ ਡੇਢ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਕਈ ਪੰਜਾਬੀ ਗੀਤਾਂ ਵਿਚ ਮਾਡਲਿੰਗ ਵੀ ਕਰ ਚੁੱਕੀ ਹੈ।
ਪਿੰਡ ਸੀਣਾ ਨਿਵਾਸੀ ਨਵਜੀਤ ਸਿੰਘ ਮਾਨ ਨੇ ਦੱਸਿਆ ਕਿ ਉਸਦਾ ਵਿਆਹ ਮਾਰਚ 2019 ਵਿਚ ਹੁਸ਼ਿਆਰਪੁਰ ਦੀ ਰਾਜਪ੍ਰੀਤ ਕੌਰ ਨਾਲ ਹੋਇਆ ਸੀ। ਕੁੜੀ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਵਿਆਹ ਦਾ ਪੂਰਾ ਖਰਚ ਅਤੇ ਕੁੜੀ ਨੂੰ ਕੈਨੇਡਾ ਭੇਜਣ ਦੀ ਪੂਰੀ ਫੀਸ ਨਵਜੀਤ ਦੇ ਪਰਿਵਾਰ ਨੇ ਹੀ ਦਿੱਤੀ ਸੀ। ਸਤੰਬਰ 2019 ਵਿਚ ਰਾਜਪ੍ਰੀਤ ਕੌਰ ਕੈਨੇਡਾ ਸਟੱਡੀ ਵੀਜ਼ਾ ‘ਤੇ ਬ੍ਰੈਂਪਟਨ ਚਲੀ ਗਈ।
ਭਾਰਤ ਤੋਂ ਭੇਜਣ ਤੱਕ ਅਤੇ ਕੈਨੇਡਾ ਜਾਣ ਤੋਂ ਬਾਅਦ ਵੀ ਪਤੀ ਦੇ ਪਰਿਵਾਰ ਨੇ ਉਸਨੂੰ ਕਰੀਬ 28 ਲੱਖ ਰੁਪਏ ਤੋਂ ਵੱਧ ਪੈਸੇ ਭੇਜੇ। ਨਵਜੀਤ ਦੇ ਅਨੁਸਾਰ, ਸ਼ੁਰੂ ਵਿਚ ਸਭ ਠੀਕ ਰਿਹਾ, ਪਰ ਜਿਵੇਂ ਹੀ ਕੁੜੀ ਦੀ ਪੜ੍ਹਾਈ ਮੁੱਕੀ ਅਤੇ ਉਸਨੂੰ ਵਰਕ ਪਰਮਿਟ ਮਿਲਿਆ, ਉਸਨੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਕਾਗਜ਼ਾਤ ਭੇਜਣੇ ਬੰਦ ਕਰ ਦਿੱਤੇ।
ਛਾਣਬੀਨ ਕਰਨ ‘ਤੇ ਪਤਾ ਲੱਗਾ ਕਿ ਉਹ ਬ੍ਰੈਂਪਟਨ ਵਿਚ ਰੇਸ਼ਮ ਨਾਮਕ ਇਕ ਮੁੰਡੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਹੈ। ਜਦੋਂ ਇਸ ਬਾਰੇ ਕੁੜੀ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੁਧਾਰ ਕਰਨ ਦੀ ਬਜਾਏ ਨਵਜੀਤ ਦੇ ਪਰਿਵਾਰ ‘ਤੇ ਹੀ ਦਹੇਜ ਦਾ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪੀੜਤ ਨੇ ਦੱਸਿਆ ਕਿ ਉਸਦੀ ਪਤਨੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ। ਉਸਦੇ ਡੇਢ ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਉਹ ਕਈ ਪੰਜਾਬੀ ਗੀਤਾਂ ਵਿਚ ਮਾਡਲਿੰਗ ਵੀ ਕਰ ਚੁੱਕੀ ਹੈ। ਨਵਜੀਤ ਨੇ ਦੱਸਿਆ ਕਿ ਇਸ ਧੋਖਾਧੜੀ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਉਸਦੀ ਮਾਂ ਦੀ ਤਬੀਅਤ ਕਾਫ਼ੀ ਵਿਗੜ ਗਈ ਹੈ। ਪੀੜਤ ਨੇ ਇਸ ਨੂੰ ਲੈ ਕੇ ਹੁਸ਼ਿਆਰਪੁਰ ਐੱਸ.ਐੱਸ.ਪੀ. ਦਫ਼ਤਰ ਵਿਚ ਸ਼ਿਕਾਇਤ ਦਿੱਤੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!