
ਸਿਆਸੀ ਜਗਤ ਵਿੱਚ ਇਸ ਸਮੇਂ ਮਾਤਮ ਪਸਰਿਆ ਹੋਇਆ ਹੈ, ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮੰਦਭਾਗੀ ਖਬਰ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਦਰਅਸਲ, ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਆਤਮ ਹੱਤਿਆ ਕਰ ਲਈ। ਉਸਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਖਰਾਲੀ ਪਿੰਡ ਵਿੱਚ ਆਪਣੇ ਕਾਕੋਟ ਫਾਰਮ ਹਾਊਸ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਗਗਨਜੋਤ ਉਸ ਸਵੇਰ ਰੋਪੜ ਪਹੁੰਚਿਆ ਸੀ ਅਤੇ ਫਾਰਮ ਹਾਊਸ ਵਿੱਚ ਇਕੱਲਾ ਸੀ।
ਰੋਪੜ ਸਦਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (SHO) ਸੰਨੀ ਖੰਨਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਕੋਈ ਘਰੇਲੂ ਝਗੜੇ ਸੀ ਅਤੇ ਇਹੀ ਕਾਰਨ ਸੀ ਕਿ ਉਹ ਪਰੇਸ਼ਾਨ ਚੱਲ ਰਹੇ ਸੀ, ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਧਿਆਨ ਦੇਣ ਯੋਗ ਹੈ ਕਿ ਗਗਨਜੋਤ ਕੁਰੂਕਸ਼ੇਤਰ ਦੇ ਗੁਮਥਾਲਾ ਗੜ੍ਹੂ ਪਿੰਡ ਦੇ ਸਰਪੰਚ ਵਜੋਂ ਦੋ ਵਾਰ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਿਤਾ, ਜਸਵਿੰਦਰ ਸੰਧੂ, ਪਿਹੋਵਾ ਤੋਂ ਚਾਰ ਵਾਰ ਵਿਧਾਇਕ ਰਹੇ। ਓ.ਪੀ. ਚੌਟਾਲਾ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਨਿਯੁਕਤ ਕੀਤਾ ਗਿਆ ਸੀ। ਸਾਲ 2019 ਵਿੱਚ ਜਿਗਰ ਦੇ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਗਗਨਜੋਤ ਸੰਧੂ ਸਵੇਰੇ ਕਰੀਬ 11 ਵਜੇ ਪਖਰਾਲੀ ਪਿੰਡ ਦੇ ਫਾਰਮ ਹਾਊਸ ਪਹੁੰਚਿਆ ਸੀ। ਉਨ੍ਹਾਂ ਦੇ ਨਾਲ ਦੋਸਤ ਜਾਨੂ ਵੀ ਸੀ। ਜਾਨੂ ਦਾ ਸਹੁਰਾ ਪਰਿਵਾਰ ਪਖਰਾਲੀ ਪਿੰਡ ਵਿੱਚ ਹੀ ਹੈ। ਗਗਨਜੋਤ ਨੇ ਜਾਨੂ ਨੂੰ ਖਾਣਾ ਲਿਆਉਣ ਲਈ ਕਿਹਾ। ਜਦੋਂ ਜਾਨੂ ਖਾਣਾ ਲੈ ਕੇ ਵਾਪਸ ਆਇਆ, ਤਾਂ ਗਗਨਜੋਤ ਫਾਰਮ ਹਾਊਸ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੇ ਸਿਰ ਵਿੱਚ ਰਾਈਫਲ ਨਾਲ ਗੋਲੀ ਮਾਰੀ ਲੱਗੀ ਸੀ। ਰਾਈਫਲ ਫਾਰਮ ਹਾਊਸ ਵਿੱਚ ਰੱਖੀ ਗਈ ਸੀ। ਗੋਲੀ ਉਹ ਮੋਹਾਲੀ ਫਾਰਮ ਹਾਊਸ ਤੋਂ ਲੈ ਕੇ ਆਏ ਸੀ।
EDITED BY- HARLEEN KAUR




