टॉप न्यूज़

ਟਰੰਪ ਨੂੰ ਝਟਕਾ

ਅਮਰੀਕੀ ਅਦਾਲਤ ਦੇ ਵੀਜ਼ਾ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ

ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਨਿਯਮ ’ਤੇ ਰੋਕ ਲਾ ਦਿੱਤੀ ਹੈ, ਜਿਸ ਤਹਿਤ F-1 ਵਿਦਿਆਰਥੀ ਵੀਜ਼ਾ ਅਤੇ J-1 ਐਕਸਚੇਂਜ ਵੀਜ਼ਾ ਧਾਰਕਾਂ ਦੇ ਅਮਰੀਕਾ ਵਿੱਚ ਰਹਿਣ ਦੀ ਮਿਆਦ ਵੱਧ ਤੋਂ ਵੱਧ 4 ਸਾਲ ਕਰਨ ਦੀ ਤਜਵੀਜ਼ ਸੀ। ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਖਾਸ ਕਰਕੇ PhD ਅਤੇ ਰਿਸਰਚ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਨਾਲ ਫਾਇਦਾ ਹੋਵੇਗਾ, ਕਿਉਂਕਿ ਉਨ੍ਹਾਂ ਦੀ ਪੜ੍ਹਾਈ ਅਤੇ ਰਿਸਰਚ ਅਕਸਰ 4 ਸਾਲ ਤੋਂ ਵੱਧ ਸਮਾਂ ਲੈ ਸਕਦੀ ਹੈ। ਨਵੇਂ ਨਿਯਮ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿਚਕਾਰ ਛੱਡਣ ਜਾਂ ਵਾਰ-ਵਾਰ ਵੀਜ਼ਾ ਐਕਸਟੈਂਸ਼ਨ ਲਈ ਅਰਜ਼ੀ ਦੇਣ ਦੀ ਚਿੰਤਾ ਰਹਿੰਦੀ।

ਫਿਲਹਾਲ ਪੁਰਾਣਾ ‘Duration of Status’ ਸਿਸਟਮ ਲਾਗੂ ਰਹੇਗਾ। ਇਸ ਤਹਿਤ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਕਾਨੂੰਨੀ ਸਟੇਟਸ ਬਰਕਰਾਰ ਰੱਖਣ ਤੱਕ ਅਮਰੀਕਾ ਵਿੱਚ ਰਹਿ ਸਕਦੇ ਹਨ।ਹਾਲਾਂਕਿ, ਟਰੰਪ ਪ੍ਰਸ਼ਾਸਨ ਇਸ ਫੈਸਲੇ ਖ਼ਿਲਾਫ਼ ਉੱਪਰੀ ਅਦਾਲਤ ਵਿੱਚ ਅਪੀਲ ਕਰ ਸਕਦਾ ਹੈ।

ਇਸ ਲਈ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਦੇ International Student Office ਦੇ ਨਿਰਦੇਸ਼ਾਂ ਅਤੇ ਬਦਲਦੇ ਇਮੀਗ੍ਰੇਸ਼ਨ ਨਿਯਮਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!