टॉप न्यूज़

‘ਨਾ ਅਸੀਂ ਰਾਜੇ ਵੜਿੰਗ ਨੂੰ ਜਾਣਦੇ ਹਾਂ ਨਾ ਹੀ ਤੈਨੂੰ ,’ਤੇਰੇ ਸਿਰ ‘ਚ ਗੋਲੀਆਂ ਮਾਰਵਾਉਂਗਾ’

ਰਾਜਾ ਵੜਿੰਗ ਦੇ ਕਰੀਬੀ ਨੂੰ ਆਇਆ ਫੋਨ

ਮਾਨਸਾ ਦੇ ਚੋਣ ਦੰਗਲ ਵਿਚਾਲੇ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਅਤੇ ਰਾਜਾ ਵੜਿੰਗ ਦੇ ਕਰੀਬੀ ਦੱਸੇ ਜਾਂਦੇ ਗੁਰਪ੍ਰੀਤ ਸਿੰਘ ਵਿੱਕੀ ਨੂੰ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਨਾਲ ਜੁੜੇ ਦੱਸੇ ਜਾਂਦੇ ਗੈਂਗਸਟਰ ਸਿਕੰਦਰ ਸਿੰਘ ਵੱਲੋਂ ਇਹ ਧਮਕੀ ਦਿੱਤੀ ਗਈ। ਦੱਸਿਆ ਗਿਆ ਹੈ ਕਿ ਫੋਨ ਕਾਲ ਦੌਰਾਨ ਗੁਰਪ੍ਰੀਤ ਸਿੰਘ ਵਿੱਕੀ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਗਿਆ।
ਧਮਕੀ ਦੇਣ ਵਾਲੇ ਵੱਲੋਂ ਕਥਿਤ ਤੌਰ ‘ਤੇ ਕਿਹਾ ਗਿਆ ਕਿ ਜੇਕਰ ਬਲਕੌਰ ਸਿੰਘ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰੱਖੀ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਕਥਿਤ ਕਾਲ ਵਿੱਚ ਇਹ ਵੀ ਕਿਹਾ ਗਿਆ— ” ਅਸੀਂ ਤੇਰੇ ਸਿਰ ‘ਚ ਗੋਲੀਆਂ ਮਾਰਵਾਉਣੀਆਂ।
ਇਸ ਤੋਂ ਇਲਾਵਾ ਕਥਿਤ ਤੌਰ ‘ਤੇ ਇਹ ਵੀ ਕਿਹਾ ਗਿਆ ਕਿ “ਨਾ ਅਸੀਂ ਰਾਜਾ ਵੜਿੰਗ ਨੂੰ ਜਾਣਦੇ ਹਾਂ, ਨਾ ਹੀ ਤੈਨੂੰ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਭਰੀ ਕਾਲ ਦੇ ਸਰੋਤ ਤੇ ਇਸ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!