टॉप न्यूज़

ਸਬਜ਼ੀਆਂ ’ਤੇ ਰੰਗੀਨ ਲਾਈਟਾਂ ਲਗਾਉਣ ਵਾਲਿਆਂ ’ਤੇ ਹੋਵੇਗਾ ਐਕਸ਼ਨ

ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਵੈਂਡਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ’ਤੇ ਰੰਗੀਨ ਲਾਈਟਾਂ ਲਗਾਉਣ ਨੂੰ ਲੈ ਕੇ ਨਗਰ ਨਿਗਮ ਸਖ਼ਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰੀ, ਪੀਲੀ ਜਾਂ ਲਾਲ ਲਾਈਟਾਂ ਦੀ ਵਰਤੋਂ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਦੀ ਕਮੇਟੀ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਨੂੰ ਅਕਤੂਬਰ ਮਹੀਨੇ ਹੋਣ ਵਾਲੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।

ਨਗਰ ਨਿਗਮ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਪ੍ਰੀਤ ਗਾਬੀ ਮੁਤਾਬਕ ਕਈ ਵੈਂਡਰ ਸਬਜ਼ੀਆਂ ’ਤੇ ਹਰੀ ਅਤੇ ਫਲਾਂ ’ਤੇ ਪੀਲੀ ਜਾਂ ਲਾਲ ਰੰਗ ਦੀ ਲਾਈਟ ਲਗਾਉਂਦੇ ਹਨ। ਇਸ ਕਾਰਨ ਸਬਜ਼ੀਆਂ ਅਤੇ ਫਲ ਅਸਲ ਨਾਲੋਂ ਜ਼ਿਆਦਾ ਤਾਜ਼ੇ ਅਤੇ ਵਧੀਆ ਦਿਖਾਈ ਦਿੰਦੇ ਹਨ। ਗਾਹਕ ਇਨ੍ਹਾਂ ਨੂੰ ਚੰਗੀ ਕੁਆਲਿਟੀ ਦਾ ਸਮਝ ਕੇ ਖਰੀਦ ਲੈਂਦੇ ਹਨ, ਪਰ ਘਰ ਪਹੁੰਚਣ ’ਤੇ ਹਕੀਕਤ ਸਾਹਮਣੇ ਆਉਂਦੀ ਹੈ।

ਕਮੇਟੀ ਵੱਲੋਂ ਵੈਂਡਰਾਂ ਲਈ ਚਲਾਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੀਤਾ ਜਾਵੇਗਾ ਅਤੇ ਤਿੰਨ ਵਾਰ ਚਲਾਨ ਹੋਣ ’ਤੇ ਵੈਂਡਰ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਵੈਂਡਰ ਦੇ ਆਈਡੀ ਕਾਰਡ ਵਿੱਚ ਪਰਿਵਾਰ ਅਤੇ ਪੂਰੇ ਪਤੇ ਦੀ ਜਾਣਕਾਰੀ ਵੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਫੈਲਾਉਣ ’ਤੇ ਵੀ ਨਿਗਰਾਨੀ ਕੀਤੀ ਜਾਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!