टॉप न्यूज़
AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ

ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦੀ ਗਲਤੀ ਇਹ ਸੀ ਕਿ ਉਸ ਨੇ ਵਿਧਾਇਕ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਇਸ ਗੱਲ ਤੋਂ ਹੀ ਵਿਧਾਇਕ ਗੁੱਸੇ ਵਿੱਚ ਆਈ ਤੇ ਉਨ੍ਹਾਂ ਨੇ ਟਰੱਕ ਰੁਕਵਾ ਕੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।
ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ ਜਦੋਂ ਇੱਕ ਟਰੱਕ ਡਾਬਾ ਰੋਡ ‘ਤੇ ਜਾ ਰਿਹਾ ਸੀ ਅਤੇ ਵਿਧਾਇਕ ਦੀ ਕਾਰ ਪਿੱਛੇ ਤੋਂ ਆ ਰਹੀ ਸੀ। ਟਰੱਕ ਸੜਕ ‘ਤੇ ਰੁਕ ਗਿਆ। ਵਿਧਾਇਕ ਦਾ ਡਰਾਈਵਰ ਹਾਰਨ ਵਜਾਉਂਦਾ ਰਿਹਾ, ਪਰ ਟਰੱਕ ਨਹੀਂ ਹਿੱਲਿਆ। ਇਸ ਦੌਰਾਨ, ਵਿਧਾਇਕ ਕਾਰ ਤੋਂ ਹੇਠਾਂ ਉਤਰੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਗਨਮੈਨ ਵੀ ਸਨ। ਉੱਥੇ ਹੀ ਡਰਾਈਵਰ ਦਾ ਕਹਿਣਾ ਹੈ ਕਿ ਜਿਵੇਂ ਉਸ ਨੂੰ ਥੱਪੜ ਮਾਰਿਆ ਤਾਂ ਉਹ ਸਹਿਮ ਗਿਆ ਅਤੇ ਆਪਣੀ ਗਲਤੀ ਪੁੱਛਣ ਲੱਗ ਪਿਆ।



