
ਲੁਧਿਆਣਾ ਦੇ ਜਗਰਾਓਂ ਪੁਲ ਨੇੜੇ CG ਆਰਮੀ ਕੈਂਪ ਦੇ ਇੱਕ ਜਵਾਨ ‘ਤੇ ਆਪਣੇ ਸਾਥੀ ਫੌਜੀ ਦੀ ਪਤਨੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਔਰਤ ਦੀ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਪਹਿਲਾਂ ਪਰਿਵਾਰ ਨੂੰ ਸਰਕਾਰੀ ਕੁਆਰਟਰ ਦਿਵਾਉਣ ਵਿੱਚ ਮਦਦ ਕੀਤੀ ਅਤੇ ਫਿਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੇ ਘਰ ਆਉਣਾ-ਜਾਣ ਸ਼ੁਰੂ ਕਰ ਦਿੱਤਾ।
ਦੋਹਾਂ ਵਿਚਾਲੇ ਨੇੜਤਾ ਵਧਣ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ‘ਤੇ ਔਰਤ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ। 28 ਸਤੰਬਰ ਨੂੰ ਉਸ ਨੇ ਮਹਿਲਾ ਨੂੰ ਆਪਣੇ ਗੈਸਟ ਰੂਮ ਵਿੱਚ ਬੁਲਾਇਆ, ਜਿੱਥੇ ਉਸ ਦੇ ਨਾਲ ਜਬਰਦਸਤੀ ਕਰਨ ਲੱਗ ਪਿਆ।



