टॉप न्यूज़

ਸੁਖਬੀਰ ਬਾਦਲ ਨੇ ਅਕਾਲੀ-ਭਾਜਪਾ ਗੱਠਜੋੜ ਦੇ ਦਿੱਤੇ ਸੰਕੇਤ

ਕਿਹਾ- ਕਾਂਗਰਸ ਅਤੇ AAP ਪੰਜਾਬ ਦੀ ਦੁਸ਼ਮਨ ਪਾਰਟੀ

ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਦਾ ਸੰਕੇਤ ਦਿੱਤਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ। ਸਾਡੇ ਲਈ ਪੰਜਾਬ ਨੰਬਰ ਵਨ ਹੈ। ਸਰਕਾਰ ਆਵੇ ਨਾ ਆਵੇ, ਅਸੀਂ ਪੰਜਾਬੀਆਂ ਲਈ ਲੜਾਈ ਲੜਦੇ ਰਹਾਂਗੇ। ਸਾਡੇ ਲਈ ਦੋ ਪਾਰਟੀਆਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ: ਕਾਂਗਰਸ ਅਤੇ ਆਮ ਆਦਮੀ ਪਾਰਟੀ। ਸਾਡਾ ਇਨ੍ਹਾਂ ਪਾਰਟੀਆਂ ਨਾਲ ਕੋਈ ਲੈਣ-ਦੇਣ ਨਹੀਂ ਹੋ ਸਕਦਾ।

ਸੁਖਬੀਰ ਨੇ ਅੱਗੇ ਕਿਹਾ, “ਜਿਹੜੀ ਵੀ ਪਾਰਟੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹੈ, ਅਸੀਂ ਉਸ ਨਾਲ ਗੱਠਜੋੜ ਦੇ ਆਪਸ਼ਨ ਖੁੱਲ੍ਹੇ ਰੱਖੇ ਹਨ।” ਇਸ ਤੋਂ ਪਹਿਲਾਂ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ ਸੀ ਕਿ 2027 ਵਿੱਚ ਪੰਜਾਬ ਵਿੱਚ ਐਨਡੀਏ ਸਰਕਾਰ ਬਣੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!