टॉप न्यूज़

ਦਿੱਲੀ ਏਅਰਪੋਰਟ ‘ਤੇ 2 ਘੰਟੇ ਬਿਠਾ ਕੇ ਰੱਖਿਆ

ਮੁੱਖ ਮੰਤਰੀ ਭਗਵੰਤ ਮਾਨ

ਫਰਾਂਸ ਤੋਂ ਵਾਪਸ ਆਉਣ ਵੇਲੇ ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਹਿਰਾਸਤ ਵਿੱਚ ਲਏ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਮਾਨ ਸ਼ੁੱਕਰਵਾਰ ਨੂੰ ਕਿਹਾ, “ਸਾਨੂੰ ਦੋ ਘੰਟੇ ਬਿਠਾ ਕੇ ਰੱਖਿਆ ਗਿਆ। ਉਹ ਕਹਿ ਰਹੇ ਸੀ ਅਸੀਂ ਸਮਾਨ ਚੈੱਕ ਕਰਨਾ ਹੈ, ਸਮਾਨ ਵਿਚੋਂ ਕੁਝ ਨਹੀਂ ਨਿਕਲਿਆ।”

ਸੀਐਮ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਨੂੰ ਹਰਾਸਮੈਂਟ ਮੰਨਦੇ ਹਨ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਮੁਖੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭਰਾ ਹਨ। ਉਨ੍ਹਾਂ ਦੇ ਸਕੇ ਭਰਾ ਮਨੀਸ਼ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਤਾਂ ਉਹ ਬਦਲਾ ਲੈ ਲੈਂਦੇ ਹਨ।”

ਇਹ ਖੁਲਾਸਾ ‘ਆਪ’ ਦੇ ਦਾਅਵੇ ਤੋਂ ਬਾਅਦ ਹੋਇਆ ਹੈ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ‘ਤੇ ਤਿੰਨ ਘੰਟੇ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ‘ਆਪ’ ਦੇ ਅਨੁਸਾਰ, ਪੈਰਿਸ ਤੋਂ ਵਾਪਸ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਮਾਨ ਦਾ ₹50,000 ਦਾ ਚਲਾਨ ਵੀ ਕੱਟਿਆ। ਅਧਿਕਾਰੀਆਂ ਨੇ ਇਸਦਾ ਕਾਰਨ ਉੱਪਰੋਂ ਦਬਾਅ ਦੱਸਿਆ।

ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਨੇ ਐਕਸ ‘ਤੇ ਪੋਸਟ ਕਰਦਿਆਂ ਹੋਇਆਂ ਕਿਹਾ ਸੀ ਕਿ ਜਿਸ ਤਰ੍ਹਾਂ ਦੁਸਹਿਰੇ ‘ਤੇ ਰਾਵਣ ਦਾ ਘਮੰਡ ਖ਼ਤਮ ਹੋਇਆ ਸੀ, ਉਸੇ ਤਰ੍ਹਾਂ ਕੇਂਦਰ ਸਰਕਾਰ ਦਾ ਹੰਕਾਰ ਵੀ ਟੁੱਟਣਾ ਚਾਹੀਦਾ ਹੈ। ਮਾਨ ਨੇ 17 ਤੋਂ 21 ਅਕਤੂਬਰ ਤੱਕ ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਭੋਜਨ ਵਪਾਰ ਪ੍ਰਦਰਸ਼ਨੀ SIAL ਪੈਰਿਸ 2026 ਵਿੱਚ ਸ਼ਿਰਕਤ ਕੀਤੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!